ਭਾਖੜਾ ਡੈਮ ਵਿੱਚੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਦੀ ਤਾਜ਼ਾ ਸਥਿਤੀ, ਵੇਖੋ ਵੀਡੀਓ - ਸਤਲੁਜ ਦਰਿਆ ਦੀ ਤਾਜ਼ਾ ਸਥਿਤੀ
ਪਾਣੀ ਛੱਡਣ ਦੀ ਖ਼ਬਰ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦੁਬਾਰਾ ਹੜ੍ਹ ਆਉਣ ਦਾ ਸਹਿਮ ਬਣਿਆ ਹੋਇਆ ਸੀ ਜਿਸ ਦੇ ਮੱਦੇਨਜ਼ਰ ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਰੂਪਨਗਰ ਹੈੱਡਵਰਕਸ 'ਤੇ ਸੋਮਵਾਰ ਦੇਰ ਰਾਤ ਦੌਰਾ ਕੀਤਾ। ਇੱਥੇ ਡਿਊਟੀ 'ਤੇ ਤੈਨਾਤ ਹੈੱਡ ਵਰਕਸ ਦੇ ਐਕਸੀਅਨ ਐਸਡੀਓ ਅਤੇ ਸਮੂਹ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਐਕਸੀਅਨ ਗੁਰਪ੍ਰੀਤ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਲਹਾਲ ਜੋ ਪਾਣੀ ਭਾਖੜਾ ਡੈਮ ਤੋਂ ਦੁਪਹਿਰੇ ਤਿੰਨ ਵਜੇ ਫਲੱਡ ਗੇਟਾਂ ਰਾਹੀਂ ਛੱਡਿਆ ਗਿਆ ਹੈ, ਉਸ ਦੇ ਨਾਲ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਥਿਤੀ ਪੂਰੀ ਕੰਟਰੋਲ ਵਿੱਚ ਹੈ।