ਬੇਮੌਸਮੀ ਬਰਸਾਤ ਨੇ ਬੀਤ ਇਲਾਕੇ ਵਿਚ ਮੱਕੀ ਦੀ ਫਸਲ ਕੀਤੀ ਤਬਾਹ - beet area of Garhshankar
ਗੜ੍ਹਸ਼ੰਕਰ: ਪਿਛਲੇ ਦਿਨੀਂ ਪੂਰੇ ਪੰਜਾਬ ਚ ਪਈ ਬੇਮੌਸਮੀ ਬਰਸਾਤ ਕਾਰਨ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਥੇ ਗੜਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਵਿਚ ਮੱਕੀ ਦੀ ਫਸਲ ਨੂੰ ਇਸ ਬਰਸਾਤ ਨੇ ਤਬਾਹ ਕਰਕੇ ਰੱਖ ਦਿੱਤਾ। ਬੀਤ ਇਲਾਕੇ ਵਿਚ ਜਿਥੇ ਮੱਕੀ ਦੀ ਫਸਲ ਦੀ ਬਿਜਾਈ ਜ਼ਿਆਦਾਤਰ ਰਕਬੇ ਵਿੱਚ ਕੀਤੀ ਜਾਂਦੀ ਹੈ ਅਤੇ ਅੱਜਕਲ ਇਲਾਕੇ ਵਿਚ ਮੱਕੀ ਦੀ ਫਸਲ ਪੱਕਣ ਕਿਨਾਰੇ ਸੀ ਤੇ ਕਿਸਾਨ ਫਸਲ ਦੀ ਵਢਾਈ ਕਰਨ ਦੀ ਤਿਆਰੀ ਕਰ ਰਹੇ ਸਨ। ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸੁਪਨਿਆਂ ਉਤੇ ਪਾਣੀ ਫੇਰਕੇ ਰੱਖ ਦਿੱਤਾ। ਇਲਾਕੇ ਦੇ ਕਿਸਾਨ ਰਾਮਦਾਸ ਹੈਬੋਵਾਲ ਨੇ ਦੱਸਿਆ ਕਿ ਮਹਿੰਗੇ ਭਾਅ ਦੇ ਬੀਜ ਪਾਕੇ ਬਿਜਾਈ ਕੀਤੀ ਸੀ, ਪਹਿਲਾਂ ਫਸਲ ਨੂੰ ਸੁੰਢੀ ਨੇ ਨੁਕਸਾਨ ਪਹੁੰਚਾਇਆ ਤੇ ਹੁਣ ਪ੍ਰਮਾਤਮਾ ਨੇ ਫਸਲ ਦੇ ਕੇ ਖੋਹ ਲਈ। ਉਹਨਾਂ ਨੇ ਸਰਕਾਰ ਤੋਂ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।