ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਯਾਦ ਆਈ 'ਮਾਂ ਬੋਲੀ' - punjabi
ਨਵੀਂ ਦਿੱਲੀ: ਲੋਕ ਸਭਾ 'ਚ ਚੁਣੇ ਗਏ ਮੈਂਬਰਾਂ ਨੇ ਸੰਸਦ ਵਿੱਚ ਸਹੁੰ ਚੁੱਕ ਰਹੇ ਹਨ। ਬੀਤੇ ਦਿਨੀਂ ਸੰਸਦ ਵਿੱਚ 315 ਮੈਂਬਰਾਂ ਨੇ ਸਹੁੰ ਚੁੱਕੀ। ਸੋਮਵਾਰ ਨੂੰ ਪੀਐੱਮ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ। ਉਥੇ ਹੀ, ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨੀਂ ਹੀ ਸੰਸਦ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ। ਹਾਲਾਂਕਿ, ਇਸ ਵਾਰ ਉਨ੍ਹਾਂ ਆਪਣੀ ਸਹੁੰ ਪੰਜਾਬੀ ਭਾਸ਼ਾ ਵਿੱਚ ਚੁੱਕੀ। ਦੱਸਣਯੋਗ ਹੈ ਕਿ ਜਿਸ ਦੌਰਾਨ ਉਨ੍ਹਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾ ਰਹੀ ਸੀ, ਉਸ ਵੇਲੇ ਉਨ੍ਹਾਂ ਅੰਗਰੇਜ਼ੀ ਭਾਸ਼ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਵੀ ਹੋਈ ਸੀ।
Last Updated : Jun 18, 2019, 10:24 AM IST