ਫਗਵਾੜਾ ਦੇ ਗ੍ਰੀਨ ਪਾਰਕ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ - Green Park
ਜਲੰਧਰ: ਫਗਵਾੜਾ ਦੇ ਗ੍ਰੀਨ ਪਾਰਕ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਉੱਥੇ ਸਨਸਨੀ ਫੈਲ ਗਈ ਅਤੇ ਹੀ ਮੁਹੱਲੇ ਨਿਵਾਸੀਆਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਵੀ ਦੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਕੱਲ ਆਪਣੀ ਦੁਕਾਨ 'ਤੇ ਦੇਖਿਆ ਸੀ। ਉਸ ਨੂੰ ਪਾਣੀ 'ਤੇ ਕੁਝ ਨਾਸ਼ਤਾ ਵੀ ਦਿੱਤਾ ਸੀ ਖਾਣ ਨੂੰ ਪਰ ਇਸ ਵਿਅਕਤੀ ਵੱਲੋਂ ਕੁਝ ਵੀ ਨਹੀਂ ਖਾਧਾ ਅਤੇ ਉਸ ਤੋਂ ਬਾਅਦ ਉਹ ਘਰੇ ਆ ਗਏ ਅਤੇ ਸਵੇਰੇ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਇੱਥੇ ਗ੍ਰੀਨ ਪਾਰਕ ਪਲਾਂਟ ਵਿੱਚ ਇਸ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤੀ ਅਤੇ ਉਨ੍ਹਾਂ ਨੇ ਇੱਕ ਸੌ ਬਾਰਾਂ 'ਤੇ ਕੋਲਕਾਤਾ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ।