ਮਹਿਲਾ ਤੋਂ ਮੋਬਾਇਲ ਖੋਹ ਕੇ ਭੱਜਦੇ ਦੋ ਨੌਜਵਾਨ ਚੜ੍ਹੇ ਲੋਕਾਂ ਅੜਿੱਕੇ, ਦੇਖੋ ਵੀਡੀਓ - faridkot latest news
ਫਰੀਦਕੋਟ ਦੇ ਘੰਟਾ ਘਰ ਚੌਂਕ ਨਜ਼ਦੀਕ ਇੱਕ ਮਹਿਲਾ ਕੋਲੋਂ ਦੋ ਬਾਇਕ ਸਵਾਰਾਂ ਵੱਲੋਂ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਲੋਕਾਂ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿਨ੍ਹਾਂ ਪਾਸੋਂ ਮਹਿਲਾ ਵਲੋਂ ਖੋਹਿਆ ਫੋਨ ਬਰਾਮਦ ਕਰ ਲਿਆ ਗਿਆ। ਮਹਿਲਾ ਦਾ ਕਹਿਣਾ ਕਿ ਉਹ ਆਪਣੇ ਬੇਟੇ ਨਾਲ ਬਾਜ਼ਾਰ ਆਈ ਸੀ ਅਤੇ ਜਦੋਂ ਉਹ ਮੋਬਾਈਲ ਰਿਚਾਰਜ ਕਰਵਾਉਣ ਜਾ ਰਹੀ ਸੀ ਤਾਂ ਪਿਛੋਂ ਆਏ ਨੌਜਵਾਨ ਮੋਬਾਈਲ ਖੋਹ ਕੇ ਫਰਾਰ ਹੋਣ ਲੱਗੇ। ਉਨ੍ਹਾਂ ਦੱਸਿਆ ਕਿ ਜਦੋਂ ਉਸ ਵਲੋਂ ਰੋਲਾ ਪਾਇਆ ਗਿਆ ਤਾਂ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਉਧਰ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਮਹਿਲਾ ਵਲੋਂ ਜਦੋਂ ਰੋਲਾ ਪਾਇਆ ਗਿਆ ਤਾਂ ਉਨ੍ਹਾਂ ਹਿੰਮਤ ਕਰਕੇ ਇੰਨ੍ਹਾਂ ਨੂੰ ਕਾਬੂ ਕੀਤਾ।