ਦੋ ਸਾਲ ਦੇ ਬੱਚੇ ਦੀ ਸੂਏ 'ਚ ਡਿੱਗਣ ਕਾਰਨ ਮੌਤ - Death of a child
ਤਰਨਤਾਰਨ: ਪਿੰਡ ਦਿਆਲਪੁਰਾ ਵਿਖੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਦੋ ਸਾਲ ਦੇ ਬੱਚੇ ਦੀ ਘਰ ਦੇ ਸਾਹਮਣੇ ਬਣੇ ਨਹਿਰੀ ਸੂਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੋ ਸਾਲ ਦੇ ਬੱਚੇ ਹੈਰੀ ਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਨ ਲਈ ਘਰ ਤੋਂ ਗਏ ਹੋਏ ਸਨ ਅਤੇ ਉਸ ਦਾ ਦੋ ਸਾਲ ਦਾ ਬੱਚਾ ਹੈਰੀ ਅਤੇ ਉਸ ਦੀ ਮਾਂ ਘਰ ਵਿੱਚ ਇਕੱਲੇ ਸਨ ਅਤੇ ਇਸ ਦੌਰਾਨ ਉਸ ਦੀ ਮਾਂ ਰੋਟੀਆਂ ਪਕਾਉਣ ਲੱਗ ਪਈ ਅਤੇ ਇਹ ਛੋਟਾ ਬੱਚਾ ਖੇਡਦਾ ਹੋਇਆ ਬਾਹਰ ਚਲਾ ਗਿਆ ਅਤੇ ਬਾਹਰ ਘਰ ਦੇ ਨਾਲ ਲੱਗਦੇ ਪਾਣੀ ਵਾਲੇ ਸੂਏ ਵਿੱਚ ਡਿੱਗ ਪਿਆ, ਜਿਸ ਤੋਂ ਬਾਅਦ ਸਾਰਾ ਪਰਿਵਾਰ ਹੀ ਦੋ ਸਾਲ ਦੇ ਹੈਰੀ ਨੂੰ ਲੱਭਣ ਵਿਚ ਲੱਗ ਪਿਆ ਤਾਂ ਕੁਝ ਚਿਰ ਬਾਅਦ ਹੈਰੀ ਦੀ ਲਾਸ਼ ਪਿੰਡ ਦੇ ਸੂਏ ਦੇ ਬਣੇ ਪੁਲ ਹੇਠੋਂ ਮਿਲੀ। ਦੱਸਣਯੋਗ ਹੈ ਕਿ ਇਸ ਨਹਿਰੀ ਸੂਏ ਵਿੱਚ ਕਈ ਸਾਲਾਂ ਬਾਅਦ ਪਾਣੀ ਆਇਆ ਸੀ, ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੂਏ ਦੇ ਕੰਢੇ ਕੰਧਾਂ ਕੀਤੀਆਂ ਜਾਣ ਤਾਂ ਜੋ ਅੱਗੇ ਤੋਂ ਹੋਰ ਵੀ ਕਈ ਘਟਨਾ ਹੋਣ ਤੋਂ ਬਚ ਸਕੇ।