ਸਿਲੰਡਰ ਧਮਾਕੇ ’ਚ ਲਾਸ਼ਾਂ ਦੇ ਉੱਡੇ ਚਿੱਥੜੇ, 2 ਮੌਤਾਂ - Two people died due to cylinder burst
ਜਲੰਧਰ: ਜ਼ਿਲ੍ਹੇ ਦੇ ਲੋਹੀਆ ਰੇਲਵੇ ਸਟੇਸ਼ਨ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬਿਜਲੀ ਦੀਆਂ ਟਰੇਨਾਂ ਚਲਾਉਣ ਲਈ ਕੰਮ ਦੌਰਾਨ ਸਿਲੰਡਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਜਾਣਕਾਰੀ ਦਿੰਦਿਆ ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਲੋਕਾਂ ਦੀ ਇਸ ਘਟਨਾ ਵਿੱਚ ਮੌਤ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਲਾਸ਼ ਤਾਂ ਮਿਲ ਗਈ ਹੈ ਪਰ ਦੂਜੀ ਲਾਸ਼ ਦੇ ਟੁਕੜੇ ਸਾਰੇ ਰੇਲਵੇ ਸਟੇਸ਼ਨ ਦੇ ਆਸ-ਪਾਸ ਕਾਫੀ ਦੂਰ ਤੱਕ ਉੱਡ ਚੁੱਕੇ ਹਨ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।