ਰਾਏਕੋਟ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ - corona virus
ਰਾਏਕੋਟ: ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾ ਵਿੱਚੋਂ 1 ਆਰਐਮਪੀ ਡਾਕਟਰ ਅਤੇ 1 ਮਹਿਲਾਂ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਰਾਏਕੋਟ ਦੇ ਸਿਵਲ ਹਸਪਤਾਲ ਫ਼ਾਰਮੇਸੀ ਅਫਸਰ ਜਸਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਏਕੋਟ ਸਰਕਾਰੀ ਹਸਪਤਾਲ ਵਿੱਚ ਕੀਤੇ ਰੈਪਿਡ ਟੈਸਟ ਦੌਰਾਨ ਰਾਏਕੋਟ ਵਿਖੇ ਮੈਡੀਕਲ ਪ੍ਰੈਕਟਿਸ ਕਰਦੇ ਪੈਂਡੂ ਡਿਸਪੈਂਸਰੀਆਂ ਦੇ 1 ਆਰਐਮਪੀ ਡਾਕਟਰ ਦੀ ਰਿਪੋਰਟ ਪੌਜ਼ੀਟਿਵ ਆਈ ਹੈ।