ਨਾਜ਼ਾਇਜ ਮਾਈਨਿੰਗ ਕਰਦੇ ਦੋ ਵਿਅਕਤੀ ਗ੍ਰਿਫਤਾਰ, ਜੇਸੀਬੀ ਅਤੇ ਟ੍ਰੈਕਟਰ ਟਰਾਲੀ ਕੀਤੀ ਜਬਤ - illegal mining latest news
ਪਠਾਨਕੋਟ ਵਿੱਚ ਪੁਲਿਸ ਵੱਲੋਂ ਨਾਜ਼ਾਇਜ ਮਾਈਨਿੰਗ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 2 ਮੁਲਜ਼ਮਾਂ ਨੂੰ ਟ੍ਰੈਕਟਰ ਟਰਾਲੀ ਅਤੇ ਇੱਕ ਜੇਸੀਬੀ ਮਸ਼ੀਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਗਰੋਟਾ ਵਿਖੇ ਨਾਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਜਦੋਂ ਪੁਲਿਸ ਟੀਮ ਮਾਈਨਿੰਗ ਅਧਿਕਾਰੀਆਂ ਨੂੰ ਲੈ ਕੇ ਉੱਥੇ ਪਹੁੰਚੀ ਤਾਂ ਇੱਕ ਟਰੈਕਟਰ ਟਰਾਲੀ ਅਤੇ ਜੇਸੀਬੀ ਮੌਕੇ ਉੱਤੇ ਪਾਏ ਗਏ। ਨਾਲ ਹੀ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।