ਨਾਭਾ 'ਚ ਹਾਦਸੇ ਦੌਰਾਨ ਦੋ ਵਿਅਕਤੀ ਦੀ ਹੋਈ ਮੌਤ - Migrant workers
ਪਟਿਆਲਾ:ਮਲੇਰਕੋਟਲਾ ਸੜਕ 'ਤੇ ਸਥਿਤ ਪਿੰਡ ਹਰੀਗੜ੍ਹ ਨੇੜੇ ਯੂਟੀਲੀਟੀ ਅਤੇ ਸਵਿਫਟ ਕਾਰ (Swift car) ਵਿਚਾਲੇ ਭਿਆਨਕ ਟੱਕਰ ਹੋ ਗਈ।ਜਿਸ ਵਿਚ ਸਵਿਫਟ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਯੂਟੀਲਿਟੀ ਵਿੱਚ ਸਵਾਰ ਅਨੇਕਾਂ ਵਿਅਕਤੀ ਫੱਟੜ ਹੋ ਗਏ ਜੋ ਕਿ ਨੈਣਾ ਦੇਵੀ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਮੌਕੇ ਤੇ ਪੁਲਿਸ ਨੇ ਮਾਮੂਲੀ ਫੱਟੜ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਪਹੁੰਚਾਇਆ।ਮ੍ਰਿਤਕਾਂ ਦੀ ਪਹਿਚਾਣ ਹਰਵਿੰਦਰ ਸਿੰਘ ਉਮਰ 35 ਸਾਲ ਪਿੰਡ ਅਲੌਹਰਾਂ ਦਾ ਰਹਿਣ ਵਾਲਾ ਸੀ ਅਤੇ ਦੂਸਰਾ ਵਿਅਕਤੀ ਪਰਵਾਸੀ ਮਜ਼ਦੂਰ (Migrant workers)ਜਿਸ ਦਾ ਨਾਮ ਨੰਦੂ ਹੈ।ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਦੋ ਨੌਜਵਾਨ ਸਵਿਫਟ ਵਿਚ ਸਵਾਰ ਸਨ ਉਹ ਕਾਫੀ ਫੱਟੜ ਸਨ।