ਕੰਧ ਡਿੱਗਣ ਨਾਲ ਪ੍ਰਵਾਸੀ ਮਜ਼ਦੂਰਾਂ ਪਰਿਵਾਰ ਦੀਆਂ ਦੋ ਕੁੜੀਆਂ ਦੀ ਮੌਤ, 6 ਜ਼ਖ਼ਮੀ - ਮੋਗਾ ਦੇ ਪਿੰਡ ਸਾਧੂਵਾਲਾ
ਮੋਗਾ: ਬੀਤੀ ਦੇਰ ਰਾਤ ਪੂਰੇ ਸੂਬੇ ਭਰ ਵਿੱਚ ਪੈ ਰਹੇ ਤੇਜ਼ ਮੀਂਹ ਅਤੇ ਤੂਫਾਨ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਇਸ ਤੇਜ਼ ਮੀਂਹ ਅਤੇ ਤੂਫਾਨ ਨੇ ਇੱਕ ਪਰਵਾਸੀ ਮਜ਼ਦੂਰ ਪਰਿਵਾਰ (Migrant Labor Family) ‘ਤੇ ਕਹਿਰ ਕੀਤਾ ਹੈ। ਦਰਅਸਲ ਮੋਗਾ ਦੇ ਪਿੰਡ ਸਾਧੂਵਾਲਾ (Village Sadhuwala of Moga) ਰੋਡ ‘ਤੇ ਸੜਕ ਕਿਨਾਰੇ ਖੇਤਾਂ ਵਿੱਚ ਝੌਂਪੜੀ ਬਣਾ ਕੇ ਰਹਿਣ ਵਾਲੇ ਇੱਕ ਪਰਿਵਾਰ ‘ਤੇ ਉਸ ਵੇਲੇ ਕਹਿਰ ਟੁੱਟਿਆ ਗਿਆ, ਜਦੋਂ ਬੀਤੀ ਦੇਰ ਰਾਤ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਝੌਂਪੜੀ ਦੇ ਕੋਲ ਬਣੀ ਕੰਧ ਡਿੱਗ ਗਈ, ਕੰਧ ਡਿੱਗਣ ਕਾਰਨ ਝੌਂਪੜੀ ਦੇ ਅੰਦਰ ਸੁੱਤੇ ਪਏ ਕਰੀਬ 8 ਲੋਕ ਮਲਬੇ ਦੇ ਥੱਲੇ ਦੱਬ ਗਏ, ਜਿਨ੍ਹਾਂ ਵਿੱਚੋਂ 2 ਕੁੜੀਆਂ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ, ਜਦਕਿ 6 ਜ਼ਖ਼ਮੀ (injured) ਹੋ ਗਏ।