ਕਣਕ ਸਟੋਰ ਕਰਨ ਵਾਲੀ ਕੰਪਨੀ ਦੇ ਗੋਦਾਮ ਅੱਗੇ ਟਰੱਕ ਯੂਨੀਅਨਾਂ ਦਾ ਧਰਨਾ - ਟਰੱਕ ਯੂਨੀਅਨਾਂ ਦਾ ਧਰਨਾ
ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਚੂਸਲੇਵਾੜ ਵਿਖੇ ਕਣਕ ਸਟੋਰ ਕਰਨ ਵਾਲੀ ਸੋਮਾ ਕੰਪਨੀ ਦੇ ਗੋਦਾਮ ਵਿਖੇ ਟਰੱਕ ਯੂਨੀਅਨ ਨੇ ਧਰਨਾ ਲਗਾਇਆ। ਇਸ ਦੌਰਾਨ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਮੰਡੀਆ ਵਿਚੋਂ ਕਣਕ ਢੋਹ ਕੇ ਇੱਥੇ ਲਾਉਣ ਲਈ ਆਏ ਸੀ ਪਰ ਇੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੜਕ ਤੇ ਖੜਿਆਂ 5-6 ਦਿਨ ਹੋ ਗਏ ਹਨ। ਉਨ੍ਹਾਂ ਦੀਆਂ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆ ਕਈ ਇਨ੍ਹਾਂ ਦੇ ਜਾਣ ਪਛਾਣ ਵਾਲੇ ਆਉਂਦੇ ਹਨ ਉਹਨਾਂ ਦੀਆਂ ਗੱਡੀਆਂ ਖਾਲੀ ਕਰ ਦਿੰਦੇ ਹਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਹ ਧੱਕੇਸ਼ਾਹੀ ਬੰਦ ਕੀਤੀ ਜਾਵੇ।