ਕਰਜ਼ੇ ਤੋਂ ਪ੍ਰੇਸ਼ਾਨ ਜੰਗਤਾਲ ਵਿਭਾਗ ਦੇ ਮੁਲਾਜ਼ਮ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਤਰਨ ਤਾਰਨ : ਹਰੀਕੇ ਕੋਲ ਪੈਂਦੇ ਪਿੰਡ ਗੱਟਾ ਬਾਦਸ਼ਾਹ ਵਿਖੇ ਜੰਗਲਾਤ ਮਹਿਕਮੇ ਵਿਚ ਕੰਮ ਕਰਦੇ ਮਹਿਲ ਸਿੰਘ ਵਲੋਂ ਦਰੱਖਤ ਨਾਲ ਰਸੀ ਦਾ ਫੰਦਾ ਲਾ ਕੇ ਆਪਣੀ ਜਾਨ ਲੈ ਲਈ। ਉਸ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਘਰ ਵਿੱਚ ਮਾਹੌਲ ਗ਼ਮਗੀਨ ਬਣਿਆ ਹੈ ਅਤੇ ਉਸਦੀ ਬਜ਼ੁਰਗ ਮਾਤਾ ਆਪਣੇ ਪੁੱਤ ਦੇ ਜਹਾਨੋ ਚਲੇ ਜਾਨ ਕਾਰਨ ਸਦਮੇ ਵਿੱਚ ਹੈ। ਜਾਣਕਾਰੀ ਅਨੁਸਾਰ ਮਹਿਲ ਸਿੰਘ ਉਮਰ 43 ਸਾਲ ਜੋ ਕਿ ਜੰਗਲਾਤ ਮਹਿਕਮੇ ਵਿੱਚ ਕੰਮ ਕਰਦਾ ਸੀ ਅਤੇ ਜਿਸ ਨੂੰ ਪਿਛਲੇ 8 ਮਹੀਨਿਆਂ ਤੋਂ ਸਰਕਾਰ ਵਲੋਂ ਤਨਖਾਹ ਨਹੀਂ ਮਿਲੀ ਸੀ ਅਤੇ ਉਹ (Farmer Suicide case in tarn taran) ਲੋਕਾਂ ਕੋਲੋਂ ਕਰਜ਼ਾ ਚੁੱਕ ਚੁੱਕ ਕੇ ਆਪਣਾ ਗੁਜਾਰਾ ਕਰ ਰਿਹਾ ਸੀ। ਮਹਿਲ ਸਿੰਘ ਦੀ ਮਾਤਾ ਅਤੇ ਉਹ ਇਕੱਲੇ ਹੀ ਘਰ ਵਿੱਚ ਰਹਿੰਦੇ ਹਨ। ਪਿੰਡ ਵਾਲਿਆਂ ਨੇ ਦੱਸਿਆ ਕਿ ਮਹਿਲ ਸਿੰਘ ਅਕਸਰ ਹੀ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਹਿਲ ਸਿੰਘ ਦੀ ਮੌਤ ਤੋਂ ਬਾਅਦ ਕੋਈ ਵੀ ਸਰਕਾਰੀ ਉੱਚ ਅਧਿਕਾਰੀ ਉਸਦੇ ਘਰ ਅਫਸੋਸ ਕਰਨ ਨਹੀਂ ਪਹੁੰਚਿਆ।