'ਤਿੰਨ ਤਲਾਕ' ਮੁੱਦੇ ਨੂੰ ਕਵਿਤਾ ਰਾਹੀਂ ਕੀਤਾ ਬਿਆਨ - Madam Rabinaa
ਮਲੇਰਕੋਟਲਾ: ਤਿੰਨ ਤਲਾਕ ਮੁੱਦੇ 'ਤੇ ਮੈਡਮ ਰਬੀਨਾਂ ਸ਼ਬਨਮ ਵੱਲੋ ਲਿੱਖੀ ਕਵਿਤਾ ਸੁਣਾਈ ਗਈ। ਕਵਿਤਾ ਰਾਹੀਂ ਉਨ੍ਹਾਂ ਨੇ ਇਸ ਮੁੱਦੇ ਉੱਤੇ ਆਪਣੇ ਵਿਚਾਰ ਤੇ ਸੰਦੇਸ਼ ਸਾਹਮਣੇ ਰੱਖਿਆ। ਦੱਸ ਦਈਏ ਕਿ ਕੇਂਦਰ ਸਰਕਾਰ ਵਲੋਂ ਤਿੰਨ ਤਲਾਕ ਬਿਲ ਦੇ ਮੁੱਦੇ ਨੂੰ ਮੁਰ ਸੰਸਦ ਵਿੱਚ ਚੁੱਕਿਆ ਜਾਵੇਗਾ, ਜਿਸ ਨੂੰ ਲੈ ਕੇ ਕਈ ਲੋਕਾਂ ਦਾ ਮੰਨਣਾ ਹੈ ਕਿਸੇ ਵੀ ਧਰਮ ਵਿੱਚ ਦਖ਼ਲਅੰਦਾਜ਼ੀ ਦੇਣੀ ਠੀਕ ਨਹੀਂ ਪਰ ਕਈਆਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ।