ਯੋਗ ਦਿਵਸ ਮੌਕੇ ਦੌੜਾਕ ਮਿਲਖਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ - Students
ਪਟਿਆਲਾ:ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਟੀ ਪਟਿਆਲਾ ਵੱਲੋਂ 7ਵਾਂ ਕੌਮਾਤਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਉਪ ਕੁਲਪਤੀ ਲੈਫ.ਜਨ.ਜੇ ਐੱਸ ਚੀਮਾ ਨੇ ਮਹਾਨ ਦੌੜਾਕ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ। ਗੱਲਬਾਤ ਦੌਰਾਨ ਉਪ ਕੁਲਪਤੀ ਲੈਫ.ਜਨ.ਜੇ ਐੱਸ ਚੀਮਾ ਨੇ ਕਿਹਾ, ਕਿ ਯੋਗ ਭਾਰਤੀ ਦਾ ਸੰਸਕਰਤੀ ਦਾ ਇੱਕ ਮਹੱਤਵਪੂਰਨ ਅੰਗ ਹੈ। ਜੋ ਸਾਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਦਾ ਹੈ। ਉਨ੍ਹਾਂ ਨੇ ਹਰ ਵਿਅਕਤੀ ਲਈ ਯੋਗ ਨੂੰ ਜ਼ਰੂਰੂ ਦੱਸਿਆ। ਤਾਂ ਜੋ ਅੱਜ ਦੇ ਭਿਆਨਕ ਯੁੱਗ ਵਿੱਚ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਦਿਆਰਥੀਆਂ ਦਾ ਕਹਿਣਾ ਹੈ। ਕਿ ਯੋਗ ਦੀ ਸਕੂਲਾਂ ਤੋਂ ਸ਼ੁਰੂਆਤ ਹੋਈ ਚਾਹੀਦੀ ਹੈ। ਤਾਂ ਜੋ ਹਰ ਵਿਅਕਤੀ ਨੂੰ ਯੋਗ ਦੀ ਬਚਪਨ ਤੋਂ ਆਦਤ ਪਾਈ ਜਾ ਸਕੇ।