ਘੁੰਮਣ ਗਏ IT ਕਰਮਚਾਰੀਆਂ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਦੀ ਮੌਤ, 17 ਜ਼ਖਮੀ - ਨੀਲਗ੍ਰਿਸ ਸੜਕ ਹਾਦਸਾ
ਨੀਲਗ੍ਰਿਸ: 15ਵੇਂ ਵਾਲਪਿਨ-ਮੋੜ ਵਾਲੇ ਖੇਤਰ ਵਿੱਚ ਟੈਂਪੂ ਟਰੈਵਲਰ ਵੈਨ ਕੰਟਰੋਲ ਗੁਆ ਬੈਠੀ ਅਤੇ 50 ਫੁੱਟ ਡੂੰਘੀ ਖਾਈ 'ਚ ਪਲਟ ਗਈ। ਇਸ ਸੜਕ ਹਾਦਸੇ ਵਿੱਚ ਮਹਿਲਾ ਦੀ ਮੌਤ ਹੋ ਗਈ ਅਤੇ 17 ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਹ ਸਾਰੇ ਯਾਤਰੀ ਚੇਨਈ ਦੇ ਸ਼ੋਲਿੰਗਨੱਲੁਰ ਖੇਤਰ ਵਿੱਚ ਇੱਕ ਆਈਟੀ ਕੰਪਨੀ (ਐਚਸੀਐਲ) ਲਈ ਕੰਮ ਕਰਦੇ ਹਨ ਅਤੇ ਉਹ ਊਟੀ ਵਿੱਚ ਘੁੰਮਣ ਲਈ ਆਏ ਹਨ। ਟੈਂਪੋ ਟਰੈਵਲਰ ਗੱਡੀ ਵਿੱਚ ਕੁੱਲ 14 ਪੁਰਸ਼ ਅਤੇ 4 ਔਰਤਾਂ ਸਵਾਰ ਸਨ।