ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ, ਜਲੰਧਰ ਵਾਸੀ - jalandhar traffic latest news
ਜਲੰਧਰ ਵਿੱਚ ਆਏ ਦਿਨ ਟ੍ਰੈਫਿਕ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਟੁੱਟੀਆਂ ਸੜਕਾਂ ਭੀੜੇ ਬਾਜ਼ਾਰ ਅਤੇ ਟ੍ਰੈਫਿਕ ਲਾਈਟਾਂ ਖ਼ਰਾਬ ਹੋਣ ਕਾਰਨ ਸੜਕਾਂ 'ਤੇ ਜਾਮ ਲੱਗਿਆ ਹੀ ਰਹਿੰਦਾ ਹੈ, ਜਿਸ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਸਮਾਂ ਵੀ ਕਾਫ਼ੀ ਬਰਬਾਦ ਹੁੰਦਾ ਹੈ। ਇਸ ਨੂੰ ਲੈ ਕੇ ਨਾਂ ਤਾਂ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਨਗਰ ਨਿਗਮ ਵੱਲੋਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ। ਜਲੰਧਰ ਦੇ ਪੌਸ਼ ਇਲਾਕੇ ਵਿੱਚ ਜਿੱਥੇ ਘੱਟੋ-ਘੱਟ ਡੇਢ ਕਿਲੋਮੀਟਰ ਤੱਕ ਜਾਮ ਵਿੱਚ ਗੱਡੀਆਂ ਫਸੀਆਂ ਰਹੀਆਂ। ਇਹ ਟ੍ਰੈਫਿਕ ਜਾਮ ਜਲੰਧਰ ਦੇ ਨਾਮਦੇਵ ਚੌਕ ਤੋਂ ਲੈ ਕੇ ਕਾਰਪੋਰੇਸ਼ਨ ਚੌਕ ਅਤੇ ਮਿਲਾਪ ਚੌਕ ਤੱਕ ਲੱਗਿਆ ਰਿਹਾ, ਜਿਸ ਦੇ ਚੱਲਦਿਆਂ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਤੇ ਲਾਈਟਾਂ ਖ਼ਰਾਬ ਸੀ ਤੇ ਕਿਤੇ ਕੋਈ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਹੈ, ਜਿਸ ਦੇ ਫਲਸਰੂਪ ਲੋਕਾਂ ਨੂੰ ਇੱਕ ਤੋਂ ਡੇਢ ਘੰਟਾ ਟ੍ਰੈਫਿਕ ਵਿੱਚ ਫਸਣਾ ਪਿਆ।