ਕੋਰੋਨਾ ਤੋਂ ਬਚਾਅ ਲਈ 'ਕੋਵਾ ਐਪ' ਡਾਊਨਲੋਡ ਕਰਨ ਦੀ ਅਪੀਲ - ਕੋਵਾ ਐਪ
ਪਟਿਆਲਾ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਿਸ਼ਨ ਫਤਿਹ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਟ੍ਰੈਫਿਕ ਇੰਚਾਰਜ ਪੁਸ਼ਪਾ ਦੇਵੀ ਨੇ ਸ਼ੇਰਾਂ ਵਾਲਾ ਗੇਟ 'ਚ ਭਾਸ਼ਾ ਵਿਭਾਗ ਦੇ ਅੱਗੇ ਮਿਸ਼ਨ ਫਤਿਹ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰ ਨੇ ਕੋਵਾ ਐਪ ਡਾਊਨਲੋਡ ਕਰਨ ਲਈ ਕਿਹਾ ਹੈ, ਸੋ ਹਰ ਕਿਸਾਨ ਨੂੰ ਆਪਣੇ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਇੱਥੇ ਹੀ ਉਨ੍ਹਾਂ ਨੇ ਕਿਹਾ ਕਿ ਮਾਸਕ ਲਗਾਉਣਾ ਵੀ ਅਤਿ ਜਰੂਰੀ ਹੈ ਤੇ ਸਰਕਾਰ ਦੀਆਂ ਹਦਾਇਤਾ ਦੀ ਪਲਾਣਾ ਵੀ ਕਰਨੀ ਚਾਹੀਦੀ ਹੈ।