ਜੀਐਸਟੀ ਨੂੰ ਲੈ ਕੇ ਵਪਾਰੀ ਸੜਕਾਂ 'ਤੇ ਪਰ ਭਾਜਪਾ ਮੂਕ ਦਰਸ਼ਕ ਬਣੀ: ਵੇਰਕਾ - ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਵੇਰਕਾ
ਅੰਮ੍ਰਿਤਸਰ: ਕਾਂਗਰਸੀ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਵਪਾਰੀ ਜੀਐਸਟੀ ਨੂੰ ਲੈ ਕੇ ਸੜਕਾਂ 'ਤੇ ਉਤਰ ਰਹੇ ਹਨ ਤੇ ਭਾਜਪਾ ਮੂਕ ਦਰਸ਼ਕ ਵਜੋਂ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਵਪਾਰੀ ਕਿਸਾਨ ਸੜਕਾਂ 'ਤੇ ਹਨ ਅਤੇ ਮਜ਼ਦੂਰ ਸੜਕਾਂ 'ਤੇ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਨਾਲ ਖੜੇ ਹੋਵੋਗੇ ਤਾਂ ਪੰਜਾਬ ਤੁਹਾਨੂੰ ਚੰਗਾ ਦੱਸੇਗਾ ਨਹੀਂ ਤਾਂ ਤੁਹਾਨੂੰ ਪੰਜਾਬ ਛੱਡ ਕੇ ਯੂਪੀ ਜਾਣਾ ਪਵੇਗਾ।