ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਵਪਾਰੀਆਂ ਦਾ ਪ੍ਰਤੀਕਰਮ - ਪੰਜਾਬ ਸਰਕਾਰ ਦੇ ਬਜਟ
ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ 2020-21 ਲਈ 1 ਲੱਖ 54 ਹਜ਼ਾਰ 801 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ, ਪਰ ਵਪਾਰੀਆਂ ਨੂੰ ਬਜਟ ਰਾਸ ਨਹੀਂ ਆਇਆ। ਵਪਾਰੀਆਂ ਨੇ ਕਿਹਾ ਹੈ ਕਿ ਬਜਟ ਦੇ ਵਿੱਚ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਲੁਧਿਆਣਾ ਦੇ ਵੱਖ-ਵੱਖ ਵਪਾਰੀ ਵਰਗਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ। ਉਸ ਵਿੱਚ ਵੋਟ ਬੈਂਕ ਨੂੰ ਹੀ ਧਿਆਨ ਵਿੱਚ ਰੱਖਦਿਆਂ ਲੋਕ ਲੁਭਾਵਣੇ ਵਾਅਦੇ ਕੀਤੇ ਗਏ ਹਨ ਪਰ ਵਪਾਰੀਆਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਿਆ ਗਿਆ। ਲੁਧਿਆਣਾ ਦੇ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਵਪਾਰੀਆਂ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਦੇ ਬਜਟ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ ਕਿਉਂਕਿ ਬਜਟ ਦੇ ਵਿੱਚ ਉਨ੍ਹਾਂ ਲਈ ਕੋਈ ਰਾਹਤ ਨਹੀਂ।