ਪੰਜਾਬ

punjab

ETV Bharat / videos

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚੀ ਪਿੰਡ ਮੂਸਾ - Baljit Kaur reached village Musa

By

Published : Jun 5, 2022, 11:00 AM IST

ਮਾਨਸਾ: ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਿੰਡ ਮੂਸਾ ਪਹੁੰਚੇ। ਜਿੱਥੇ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਦੋਸ਼ੀ ਫੜੇ ਵੀ ਜਾਣਗੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਵੀ ਹੋਵੇਗੀ। ਉਹਨਾਂ ਕਿਹਾ ਕਿ ਕੁੱਝ ਫੜੇ ਵੀ ਗਏ ਨੇ ਤੇ ਸਰਕਾਰ ਦੇ ਪੂਰੇ ਧਿਆਨ ਵਿੱਚ ਹੈ ਅਤੇ ਕੁੱਝ ਦਿਨਾਂ ਵਿੱਚ ਹੀ ਲੋਕਾਂ ਦੇ ਸਾਹਮਣੇ ਸਾਰਾ ਮਾਮਲਾ ਆ ਜਾਵੇਗਾ। ਉਹਨਾਂ ਕਿਹਾ ਕਿ ਅਸੀ ਪਰਿਵਾਰ ਦੇ ਨਾਲ ਹਾਂ। ਜਿਸ ਤਰਾਂ ਪਰਿਵਾਰ ਚਾਹੇਗਾ ਉਸੇ ਤਰਾਂ ਮਾਨ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਕਰਨਗੇ। ਉਹਨਾਂ ਕਿਹਾ ਕਿ ਪਰਿਵਾਰ ਵੀ ਚਾਹੁੰਦਾ ਹੈ ਕਿ ਸਾਡੇ ਪੁੱਤ ਦੇ ਜੋ ਦੋਸ਼ੀ ਨੇ,ਉਹਨਾਂ ਨੂੰ ਛੇਤੀ ਤੋਂ ਛੇਤੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ABOUT THE AUTHOR

...view details