ਜ਼ੀਰਾ 'ਚ ਤਿੰਨ ਕਿਸਾਨਾਂ ਵੱਲੋਂ ਚਾਰ ਭਾਜਪਾਈ ਸੰਸਦ ਮੈਂਬਰਾਂ ਵਿਰੁੱਧ ਕੋਰਟ ਕੇਸ - Three Zira farmers filed a case
ਫਿਰੋਜ਼ਪੁਰ: ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਭਾਜਪਾ ਦੇ ਚਾਰ ਐਮ ਪੇਜ਼ ਦੇ ਖ਼ਿਲਾਫ਼ ਜ਼ੀਰਾ ਦੇ ਤਿੰਨ ਕਿਸਾਨਾਂ ਨੇ ਕੋਰਟ ਵਿੱਚ ਕੇਸ ਦਰਜ ਕਾਰਵਾਈ। ਵਕੀਲ ਰਜਨੀਸ਼ ਦਹੀਆ ਫਿਰੋਜ਼ਪੁਰ ਵੱਲੋਂ ਜ਼ੀਰਾ ਕੋਰਟ ਕੰਪਲੈਕਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਕਿਹਾ ਕਿ ਜੋ ਭਾਪਜਾ ਕੈਬਿਨੇਟ ਮੰਤਰੀ ਗਿਰੀਰਾਜ ਸਿੰਘ, ਨਿਤਿਨ ਪਟੇਲ ਡਿਪਟੀ ਸੀਐਮ ਗੁਜਰਾਤ, ਰਵੀ ਕਿਸ਼ਨ ਐਮਪੀ, ਰਾਮ ਮਹਾਂਦੇਵਨ ਕੌਮੀ ਸਕੱਤਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਲੜ ਰਹੇ। ਕਿਸਾਨ ਜਥੇਬੰਦੀਆਂ ਦੇ ਖ਼ਿਲਾਫ਼ ਸੋਸ਼ਲ ਮੀਡੀਆ ਤੇ ਖ਼ਾਲਿਸਤਾਨੀ, ਅਲੱਗ-ਅਲੱਗ ਘਾਤਕ ਸ਼ਬਦਾਂ ਨਾਲ ਉਨ੍ਹਾਂ ਦੇ ਦਿਲ ਦਿਮਾਗ 'ਤੇ ਚੋਟ ਕੀਤੀ ਹੈ। ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਰਬਜੀਤ ਸਿੰਘ, ਜਗਜੀਤ ਸਿੰਘ, ਮੰਗਲ ਸਿੰਘ, ਬਲਰਾਜ ਸਿੰਘ ਕਿਸਾਨਾਂ ਵੱਲੋਂ ਅੱਜ ਜ਼ੀਰਾ ਕੋਰਟ ਕੰਪਲੈਕਸ ਵਿਚ ਕੇਸ ਦਰਜ ਕਰਵਾਏ ਗਏ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਜਨਤਕ ਹੋ ਕੇ ਮੁਆਫ਼ੀ ਮੰਗਣ ਲਈ ਕਿਹਾ ਗਿਆ।