ਹੁਸ਼ਿਆਰਪੁਰ ਚੰਡੀਗੜ੍ਹ ਰੋਡ ਉੱਤੇ ਸੜਕ ਹਾਦਸੇ ਦੌਰਾਨ ਤਿੰਨ ਮੌਤਾਂ - ਪਿੰਡ ਨਰਿਆਲਾ ਦੇ ਕੋਲ ਕੈਂਟਰ ਅਤੇ ਸਵਿੱਫਟ ਗੱਡੀ ਵਿਚਕਾਰ ਟੱਕਰ
ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ hoshiarpur chandigarh road accident ਉੱਤੇ ਸਥਿਤ ਪਿੰਡ ਨਰਿਆਲਾ ਦੇ ਕੋਲ ਕੈਂਟਰ ਅਤੇ ਸਵਿੱਫਟ ਗੱਡੀ ਵਿਚਕਾਰ ਜ਼ੋਰਦਾਰ ਟੱਕਰ hoshiarpur chandigarh road accident ਹੋਣ ਕਾਰਨ ਤਿੰਨ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵਿੱਫਟ ਗੱਡੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਅਤੇ ਕੈਂਟਰ ਜੋ ਸੀਮਿੰਟ ਨਾਲ ਭਰਿਆ ਹੋਇਆਂ ਹੈ ਜੋ ਚੰਡੀਗੜ੍ਹ ਪਾਸੋ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ, ਜਦੋ ਅੱਡਾ ਨਰਿਆਲਾ ਕੋਲ ਪਹੁੰਚੇ ਤਾ ਦੋਨਾਂ ਵਾਹਨਾਂ ਦੀ ਜਬਰਦਸਤ ਟੱਕਰ ਹੋਈ, ਸਵਿੱਫਟ ਗੱਡੀ ਵਿੱਚ ਸਵਾਰ ਮਾਂ ਧੀ ਸਮੇਤ ਤਿੰਨ ਵਿਆਕਤੀਆਂ ਦੀ ਮੌਤ ਹੋ ਗਈ ਅਤੇ ਜਖ਼ਮੀ ਨੂੰ ਸਿਵਲ ਹਸਪਤਾਲ ਗੜ੍ਹਸੰਕਰ Civil Hospital Garhsankar ਲਿਆਂਦਾ ਗਿਆ ਜਿੱਥੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਆਈਬੀਆਈ ਹਸਪਤਾਲ ਹੁਸ਼ਿਆਰਪੁਰ IBI Hospital Hoshiarpur ਭੇਜਿਆ ਗਿਆ।