ਕਹਿਰ ! ਨਸ਼ੇ ਦੀ ਭੇਟ ਚੜੇ 1 ਪਰਿਵਾਰ ਦੇ ਤਿੰਨ ਮੈਂਬਰ - ਨਸ਼ਿਆ ਦੇ ਦੈਂਤ
ਅੰਮ੍ਰਿਤਸਰ: ਜ਼ਿਲ੍ਹੇ ਦੇ ਕਾਲੇ ਘਣਪੁਰ ਇਲਾਕੇ 'ਚ ਨਸ਼ੇ ਦੇ ਕਾਰਨ 40 ਸਾਲਾ ਨੌਜਵਾਨ ਹਰਪਾਲ ਸਿੰਘ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ 'ਚ ਸਰਕਾਰਾਂ ਪ੍ਰਤੀ ਰੋਸ਼ ਦੀ ਲਹਿਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਸ਼ਿਆ 'ਤੇ ਸ਼ਿਕੰਜਾ ਕਸਦੀ ਹੈ ਤਾਂ ਅੱਜ ਹਰਪਾਲ ਸਿੰਘ ਅਤੇ ਉਹਦਾ ਪਿਤਾ ਅਤੇ ਭਰਾ ਨਸ਼ਿਆ ਦੀ ਭੇਟ ਨਾ ਚੜਦੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲੇ ਹਰਪਾਲ ਦੇ ਪਿਤਾ ਅਤੇ ਪਿਉ ਦੀ ਨਸ਼ਿਆ ਦੇ ਟੀਕੇ ਲਾਉਣ ਨਾਲ ਮੌਤ ਹੋ ਚੁਕੀ ਹੈ ਕਿ ਅਤੇ ਹੁਣ ਹਰਪਾਲ ਨੂੰ ਵੀ ਨਸ਼ਿਆ ਦੇ ਦੈਂਤ ਨੇ ਨਿਗਲ ਲਿਆ ਹੈ ਜਿਸਦੇ ਚਲਦੇ ਜਿਥੇ ਪਰਿਵਾਰ ਵਿਰਲਾਪ ਕਰ ਰਿਹਾ।