ਲੁਟੇਰਿਆਂ ਵੱਲੋ ATM ਮਸ਼ੀਨ ਲੁੱਟਣ ਦੀ ਕੋਸ਼ਿਸ਼ - ਲੁਟੇਰਿਆਂ ਵੱਲੋ ATM ਮਸ਼ੀਨ ਲੁੱਟਣ ਦੀ ਕੋਸ਼ਿਸ਼
ਜਲੰਧਰ: ਥਾਣਾ ਗੋਰਾਇਆ ਦੇ ਪਿੰਡ ਚਚਰਾੜੀ ਵਿਖੇ ਕੇਨਰਾ ਬੈਂਕ ਦੀ ਬਰਾਂਚ ਦੀ ਨੈਸ਼ਨਲ ਹਾਈਵੇ 'ਤੇ ਸਥਿਤ ਏਟੀਐੱਮ ਮਸ਼ੀਨ ਨੂੰ ਚੋਰਾਂ ਵੱਲੋ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰ ਲੱਗੀ ਏਟੀਐਮ ਮਸ਼ੀਨ ਦੇ ਸ਼ਟਰ ਨੂੰ ਸਵੇਰੇ 3 ਵਜੇ ਦੇ ਕਰੀਬ ਗੈਸ ਕਟਰ ਗਿਰੋਹ ਵੱਲੋਂ ਕੱਟਿਆ ਗਿਆ। ਪਰ ਕਿਸੇ ਵਿਅਕਤੀ ਵੱਲੋਂ ਲੁਟੇਰਿਆਂ ਦੀ ਇਸ ਹਰਕਤ ਨੂੰ ਦੇਖਿਆ ਗਿਆ, ਜਿਸ ਦੀ ਸੂਚਨਾ ਗੋਰਾਇਆ ਪੁਲਿਸ ਤੇ ਬੈਂਕ ਮੁਲਾਜ਼ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਇਸ ਦੀ ਭਣਕ ਲੁਟੇਰਿਆਂ ਨੂੰ ਲੱਗੀ, ਜੋ ਮੌਕੇ ਤੋਂ ਫ਼ਰਾਰ ਹੋ ਗਏ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗਦਾ ਹੈ ਕਿ ਬਰੇਜ਼ਾ ਗੱਡੀ ਦੇ ਵਿੱਚ ਲੁਟੇਰੇ ਆਏ ਸਨ, ਇਹ ਵੀ ਪਤਾ ਲੱਗਾ ਹੈ ਕਿ ਲੁਟੇਰੇ ਆਪਣਾ ਗੈਸ ਕਟਰ ਵੀ ਇੱਥੇ ਹੀ ਛੱਡ ਕੇ ਫ਼ਰਾਰ ਹੋ ਗਏ।