ਪਿੰਡ ਵਾਸੀਆਂ ਨੂੰ ਚਕਮਾ ਦੇ ਫ਼ਰਾਰ ਹੋਇਆ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨ ਵਾਲਾ ਚੋਰ - ਪਿੰਡ ਨੰਗਲ ਵਿਖੇ ਟਰਾਂਸਫਾਰਮਰ
ਜਲੰਧਰ: ਬੀਤੀ ਰਾਤ ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਟਰਾਂਸਫਾਰਮਰ ਚੋਂ ਤੇਲ ਕੱਢਣ ਵਾਲੇ ਚੋਰ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ ਪਰ ਪਿੰਡ ਵਾਸੀਆਂ ਨੂੰ ਚਕਮਾ ਦੇ ਕੇ ਚੋਰ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨੰਗਲ ਦੇ ਪੰਚਾਇਤ ਮੈਂਬਰ ਫਕੀਰ ਚੰਦ ਅਤੇ ਪਿੰਡ ਵਾਸੀ ਸਲੀਮ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੇ ਟ੍ਰਾਂਸਫਾਰਮਰ ਵਿੱਚ ਪਟਾਕਾ ਵੱਜਣ ਨਾਲ ਟਰਾਂਸਫਾਰਮਰ ਨੂੰ ਅੱਗ ਲੱਗੀ ਦੇਖੀਂ ਗਈ। ਟਰਾਂਸਫਾਰਮਰ ਦੇ ਨਾਲ ਇੱਕ ਨੌਜਵਾਨ ਚਿੰਬੜਿਆ ਹੋਇਆ ਸੀ ਨੌਜਵਾਨ ਨੂੰ ਬਚਾਉਣ ਲਈ ਅਸੀਂ ਪਿੱਛੋਂ ਜਾ ਕੇ ਟਰਾਂਸਫਾਰਮਰ ਦੀ ਸਪਲਾਈ ਕੱਟੀ। ਜਿਸ ਤੋਂ ਬਾਅਦ ਅਸੀਂ ਨੌਜਵਾਨ ਨੂੰ ਫੜ ਕੇ ਬਿਠਾਇਆ। ਉਨ੍ਹਾਂ ਚਿਰ ਨੂੰ ਟਰਾਂਸਫਾਰਮਰ ਨੂੰ ਅੱਗ ਇੰਨੀ ਜ਼ਬਰਦਸਤ ਲੱਗ ਗਈ ਕਿ ਸਾਰੇ ਪਿੰਡ ਵਾਸੀ ਉਸ ਅੱਗ ਨੂੰ ਬੁਝਾਉਣ ਲੱਗੇ ਪਰ ਜਦੋਂ ਅਸੀਂ ਉਕਤ ਨੌਜਵਾਨ ਨੂੰ ਦੇਖਿਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਚੁੱਕਿਆ ਸੀ।