3 ਕੇਨੀਆਂ ਤੇਲ ਦੀਆਂ ਚੋਰੀ ਕਰ ਚੋਰ ਹੋਏ ਫ਼ਰਾਰ
ਜਲੰਧਰ: ਜ਼ਿਲ੍ਹੇ ਦੇ ਕਸਬਾ ਫਿਲੌਰ ’ਚ ਪਿੰਡ ਰਾਮਗੜ੍ਹ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮਾਮਲੇ ਸਬੰਧੀ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਵੇਰੇ ਤਿੰਨ ਵਜੇ ਦੇ ਕਰੀਬ ਕੁਝ ਨੌਜਵਾਨ ਮੂੰਹ ਤੇ ਕੱਪੜਾ ਬੰਨ੍ਹ ਕੇ ਰਾਤ ਦੇ ਹਨ੍ਹੇਰੇ ਵਿੱਚ ਆਏ ਅਤੇ ਰਾਮਗੜ੍ਹ ਚੌਕ ਦੇ ਵਿੱਚ ਲੱਗੇ ਟਰਾਂਸਫਾਰਮ ਦੇ ਪਿੱਛੋਂ ਉਨ੍ਹਾਂ ਨੇ ਤਿੰਨ ਕੇਨੀਆਂ ਤੇਲ ਚੋਰੀ ਕਰ ਲਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਤਿੰਨੇ ਚੋਰ ਆਟੋ ਵਿੱਚ ਬੈਠ ਕੇ ਫ਼ਰਾਰ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਫਲੋਰ ਨੂੰ ਸੂਚਿਤ ਕਰਨ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਥਾਣਾ ਫਿਲੌਰ ਦੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਇਸ ਦੀ ਸੂਚਨਾ ਜਲੰਧਰ ਦੇ ਬਿਜਲੀ ਦਫਤਰ ਵਿਖੇ ਦਿੱਤੀ ਜਾਵੇ। ਜਿਸ ’ਤੇ ਪਿੰਡ ਦੇ ਸਰਪੰਚ ਨੇ ਕਿਹਾ ਜੇਕਰ ਫਿਲੌਰ ਪੁਲਿਸ ਚੋਰੀ ਦੀਆਂ ਵਾਰਦਾਤਾਂ ਦੀ ਸ਼ਿਕਾਇਤ ਨਹੀਂ ਲਿਖਣਗੇ ਤਾਂ ਉਹ ਕਿਸ ਦੇ ਕੋਲ ਜਾਣਗੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।