ਬਜ਼ੁਰਗ ਮਹਿਲਾ ਤੋਂ ਪਰਸ ਖੋਹ ਕੇ ਚੋਰ ਫ਼ਰਾਰ - ਜਲੰਧਰ ਥਾਣਾ ਨਵੀਂ ਬਾਰਾਂਦਰੀ
ਜਲੰਧਰ: ਜਲੰਧਰ ਦੇ ਬੀ.ਐਮ.ਸੀ ਚੌਂਕ ਵਿੱਚ ਭੋਗਪੁਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਸੁਰਿੰਦਰ ਕੌਰ (Elderly woman Surinder Kaur) ਜੋ ਕਿ ਜਲੰਧਰ ਵਿੱਚ ਸਾਮਾਨ ਖਰੀਦਣ ਆਈ ਸੀ ਅਤੇ ਜਦੋਂ ਵਾਪਸ ਪਰਤਣ ਲੱਗੀ ਤਾਂ ਬੀ.ਐਮ.ਸੀ ਚੌਂਕ ਫਲਾਈਓਵਰ ਦੇ ਨਜ਼ਦੀਕ ਤੋਂ 2 ਯੁਵਕ ਐਕਟਿਵਾਂ 'ਤੇ ਸਵਾਰ ਹੋ ਕੇ ਬਜ਼ੁਰਗ ਮਹਿਲਾ ਦਾ ਪਰਸ ਖੋਹ (Thieves lose purse) ਕੇ ਮੌਕੇ ਤੋਂ ਫ਼ਰਾਰ ਹੋ ਗਏ। ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਵਿੱਚ 25 ਹਜ਼ਾਰ ਰੁਪਏ ਦੇ ਕਰੀਬ ਕੈਸ਼ (25 thousand rupees Cash) ਅਤੇ ਉਸ ਦੇ ਜ਼ਰੂਰੀ ਦਸਤਾਵੇਜ਼ ਤੇ ਆਧਾਰ ਕਾਰਡ ਸੀ। ਉੱਥੇ ਹੀ ਇਸ ਮਾਮਲੇ ਵਿੱਚ ਜਦੋਂ ਆਟੋ ਚਾਲਕ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਐਕਟਿਵਾ ਜ਼ਿਆਦਾ ਤੇਜ਼ ਹੋਣ ਕਰਕੇ ਉਸ ਕੋਲੋਂ ਗੱਡੀ ਦਾ ਨੰਬਰ ਪਲੇਟ ਦਾ ਨੰਬਰ ਨਹੀਂ ਨੋਟ ਹੋ ਪਾਇਆ, ਮੌਕੇ 'ਤੇ ਪੁੱਜੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਕਿਹਾ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜੋ ਵੀ ਇਸ ਵਿੱਚ ਅਰੋਪੀ ਹੋਵੇਗਾ, ਉਸ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਜਾ ਰਹੀ ਹੈ।