ਚੋਰਾਂ ਨੇ ਲੁੱਟੀ ਦੁਕਾਨ - ਲੁੱਟੀ ਦੁਕਾਨ
ਜਲੰਧਰ: ਇੱਕ ਹੋਰ ਮਾਮਲਾ ਜ਼ਿਲ੍ਹੇ ਦੇ ਕਸਬਾ ਫਿਲੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੜ੍ਹਾ ਰੋਡ ਵਿਖੇ ਸੈਨੇਟਰੀ ਦੀ ਦੁਕਾਨ (Shop) ਨੂੰ ਚੋਰਾਂ ਨੇ ਨਿਸ਼ਾਨਾ ਬਣਿਆ ਹੈ। ਇਸ ਲੁੱਟ ਵਿੱਚ ਚੋਰ ਲੱਖਾਂ ਰੁਪਏ ਦੇ ਸਾਮਾਨ ‘ਤੇ ਹੱਥ ਸਾਫ਼ ਕਰ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬਾਲਾ ਜੀ ਸੈਨੇਟਰੀ ਦੀ ਦੁਕਾਨ ਦੇ ਮਾਲਕ ਅਮਿਤ ਨੇ ਦੱਸਿਆ, ਕਿ ਚੋਰ ਉਨ੍ਹਾਂ ਦੀ ਦੁਕਾਨ ਤੋਂ ਤਕਰੀਬਨ 4 ਲੱਖ 50 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਚੋਰ ਡੀਵੀਆਰ ਐਲ.ਈ.ਡੀ. (LED) ਤੇ 25 ਹਜ਼ਾਰ ਰੁਪਏ ਗੱਲੇ ਵਿੱਚ ਹੋਏ ਸਨ। ਪੀੜਤ ਦੁਕਾਨਦਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਉਹ ਜਲਦ ਤੋਂ ਜਲਦ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਲੁੱਟ ਦਾ ਸਮਾਨ ਵਾਪਸ ਦਵਾਉਣ।