ਫਗਵਾੜਾ 'ਚ ਚੋਰਾਂ ਦਾ ਕਹਿਰ ਜਾਰੀ - ਸੀਸੀਟੀਵੀ ਕੈਮਰੇ ਵਿਚ ਚੋਰ ਕੈਦ
ਜਲੰਧਰ:ਫਗਵਾੜਾ ਦੇ ਪਿੰਡ ਪਲਾਹੀ ਵਿਚ ਮੰਗਲਵਾਰ ਦੀ ਸਵੇਰ ਨੂੰ ਚੋਰਾਂ ਵੱਲੋਂ ਦੋ ਗੱਡੀਆਂ ਚੋਰੀ ਕੀਤੀਆ ਗਈਆ ਹਨ।ਇਸ ਬਾਰੇ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਸੀਸੀਟੀਵੀ ਕੈਮਰੇ ਵਿਚ ਚੋਰ ਕੈਦ ਹੋ ਗਏ ਹਨ ਅਤੇ ਸੀਸੀਟੀਵੀ ਨੂੰ ਚੈੱਕ ਕੀਤਾ ਜਾ ਰਿਹਾ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।ਉਥੇ ਹੀ ਇਨੋਵਾ ਗੱਡੀ ਦੇ ਮਾਲਕ ਸਮੀਰ ਮੁਹੰਮਦ ਦਾ ਕਹਿਣਾ ਹੈ ਕਿ ਗੱਡੀ ਰਾਤ ਦੇ ਕਰੀਬ ਦੋ ਵਜੇ ਚੋਰੀ ਹੋਈ ਹੈ।ਜ਼ਿਕਰਯੋਗ ਹੈ ਕਿ ਨਾਈਟ ਕਰਫਿਊ ਹੋਣ ਦੇ ਨਾਲ ਨਾਲ ਪੁਲੀਸ ਨਾਕੇ ਬੰਦ ਵੀ ਕੀਤੇ ਜਾਂਦੇ ਹਨ ਫਿਰ ਵੀ ਚੋਰ ਲੁਟੇਰੇ ਬੜੇ ਹੀ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਹਨ।