ਗੁਰੂ ਘਰ ਦੀ ਗੋਲਕ ਚੋਰੀ ਕਰਦੇ ਕੈਮਰੇ ਵਿੱਚ ਕੈਦ ਹੋਏ ਚੋਰ - ਕੈਮਰੇ ਵਿੱਚ ਕੈਦ ਹੋਏ ਚੋਰ
ਤਰਨ ਤਾਰਨ: ਹਲਕਾ ਖਡੂਰ ਸਾਹਿਬ ਦੇ ਪਿੰਡ ਨੋਰੰਗਾਬਾਦ ਵਿਖੇ ਬੀਤੀ ਦੇਰ ਰਾਤ ਚੋਰਾਂ ਵੱਲੋ ਗੁਰਦਵਾਰਾ ਬਾਬਾ ਬੀਰ ਸਿੰਘ ਜੀ ਦੇ ਗੁਦਰਵਾਰਾ ਸਾਹਿਬ ਤੋਂ ਗੋਲਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਉਕਤ ਸਾਰੀ ਘਟਨਾ ਗੁਰਦਵਾਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 2 ਕੁ ਵਡੇ ਅਣਪਛਾਤੇ ਚੋਰਾਂ ਵੱਲੋ ਗੋਲਕ ਚੋਰੀ ਕਰ ਲਈ ਗਈ ਅਤੇ ਅੱਜ ਇਹ ਖਾਲੀ ਗੋਲਕ ਪਿੰਡ ਭੁੱਲਰ ਦੀਆਂ ਨਹਿਰਾਂ ਤੋਂ ਖਾਲੀ ਬਰਾਮਦ ਹੋਈ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।