Theft:ਚੋਰੀ ਦੇ ਸਮਾਨ ਸਮੇਤ ਦੋ ਕਾਬੂ - Recovered
ਗੁਰਦਾਸਪੁਰ:ਬਟਾਲਾ ਪੁਲਿਸ ਦੇ ਸੀਆਈਏ (CIA) ਸਟਾਫ਼ ਨੇ ਲੁਟੇਰਾ ਜੋੜੀ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ।ਇਸ ਬਾਰੇ ਪੁਲਿਸ ਅਧਿਕਾਰੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨਾਂ ਦੀ ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਤਲਾਸ਼ ਸੀ।ਜਿਸ ਵਿੱਚ ਮੁਖਬਿਰ ਖ਼ਾਸ ਦੀ ਇਤਲਾਹ 'ਤੇ ਇਸ ਲੁਟੇਰਾ ਜੋੜੀ ਨੂੰ ਅੱਡਾ ਤਾਰਾਗੜ੍ਹ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ ਵਾਰਦਾਤਾਂ ਵਿਚ ਇਸਤੇਮਾਲ ਹੋਣ ਵਾਲਾ ਚੋਰੀ ਦਾ ਇਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ (Recovered)ਕੀਤੇ ਗਏ ਹਨ।ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।