ਚੋਰਾਂ ਨੇ ਘਰ ’ਚ ਕੀਤੀ ਚੋਰੀ, ਚੱਪਲਾਂ ਦੇ ਜੋੜੇ ਸਮੇਤ ਘਰ ਦਾ ਕੀਮਤੀ ਸਮਾਨ ਲੈ ਫਰਾਰ - Thieves stole Hazara from the house
ਤਰਨਤਾਰਨ: ਪੱਟੀ ਦੀ ਵਾਰਡ (Ward of Patti) ਨੰਬਰ 14 ‘ਚ ਇੱਕ ਘਰ ਵਿੱਚੋਂ ਰਾਤ ਸਮੇਂ ਚੋਰਾਂ ( thieves) ਨੇ ਇੱਕ ਮੋਟਰਸਾਈਕਲ, ਤਿੰਨ ਮੋਬਾਇਲ, ਚਾਰ ਹਜ਼ਾਰ ਰੁਪਏ ਨਕਦ ਅਤੇ ਇੱਕ ਚੱਪਲਾਂ ਦਾ ਜੋੜਾ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਸਵੇਰੇ ਘਰ ਦੇ ਮੈਂਬਰ ਉੱਠੇ, ਤਾਂ ਉਨ੍ਹਾਂ ਵੇਖਿਆ ਕਿ ਘਰ ਵਿੱਚ ਇਹ ਸਾਰਾ ਸਾਮਾਨ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀਆ ਸ਼ਿਵਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਰੋਟੀ ਪਾਣੀ ਖਾ ਗਏ ਆਪਣੇ ਘਰ ਵਿੱਚ ਸੌਂ ਗਏ ਸਨ। ਇਸ ਮੌਕੇ ਉਨ੍ਹਾਂ ਨੇ ਆਪਣੇ ਹੀ ਗੁਆਂਢੀ ‘ਤੇ ਚੋਰੀ ਦਾ ਸ਼ੱਕ ਜਹਿਰ ਕੀਤਾ ਹੈ। ਉਧਰ ਪੁਲਿਸ (Police) ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।