ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ’ਚ ਹੋਈ ਚੋਰੀ - Sri Guru Ravidas Maharaj Ji
ਜਲੰਧਰ: ਫਗਵਾੜਾ ਦੇ ਨਿਊ ਸੰਤੋਖਪੁਰਾ (New Santokhpura of Phagwara) ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ (Gurdwara of Guru Ravidas Maharaj) ਵਿਖੇ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਿੱਥੇ ਕਿ ਚੋਰਾਂ ਵੱਲੋਂ ਗੁਰਦੁਆਰੇ (Gurdwara) ਦੇ ਪਿਛਲੇ ਸਾਈਡ ਦਾ ਸ਼ੀਸ਼ਾ ਤੋੜ ਕੇ ਅੰਦਰ ਆਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ। ਜਾਣਕਾਰੀ ਦਿੰਦੇ ਹੋਏ ਨਿਊ ਸੰਤੋਖਪੁਰਾ ਦੇ ਨਿਵਾਸੀ ਵਿਨੋਦ ਕੁਮਾਰ ਅਤੇ ਮਮਤਾ ਦੇਵੀ ਨੇ ਦੱਸਿਆ ਹੈ ਕਿ ਗੁਰਦੁਆਰੇ ਦੇ ਵਿੱਚ ਪਏ ਹੋਏ ਬਰਤਨ ਤੇ ਹੋਰ ਸਾਮਾਨ ਲੈ ਕੇ ਗਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਤਕਰੀਬਨ 40 ਹਜ਼ਾਰ ਰੁਪਏ ਦੇ ਬਰਤਨ ਅਤੇ 30 ਹਜ਼ਾਰ ਰੁਪਏ ਦਾ ਹੋਰ ਸਾਮਾਨ ਗੁਰਦੁਆਰੇ (Gurdwara) ਵਿੱਚੋਂ ਚੋਰੀ ਹੋ ਗਿਆ ਹੈ।