ਚੋਰਾਂ ਨੇ ਚਾਰ ਦੁਕਾਨਾਂ ਨੂੰ ਬਣਾਇਆ ਸ਼ਿਕਾਰ, 1 ਲੱਖ ਰੁਪਏ ਦੀ ਨਕਦੀ ਨਾਲ ਕੀਮਤੀ ਸਾਮਾਨ ਕੀਤਾ ਚੋਰੀ - bhawanigarh Theft latest news
ਬੁੱਧਵਾਰ ਰਾਤ ਭਵਾਨੀਗੜ੍ਹ ਵਿੱਚ ਹਥਿਆਰਾਂ ਨਾਲ ਲੈਸ ਚੋਰ ਗਿਰੋਹ ਦੇ ਮੈਂਬਰਾਂ ਨੇ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 1 ਲੱਖ ਰੁਪਏ ਦੇ ਕਰੀਬ ਦੀ ਨਕਦੀ ਦੇ ਨਾਲ-ਨਾਲ ਦੁਕਾਨਾਂ ਵਿੱਚੋਂ ਮਹਿੰਗਾ ਸਾਮਾਨ ਵੀ ਚੋਰੀ ਕੀਤਾ, ਜਿਸ ਦੀ ਸਾਰੀ ਫੁਟੇਜ਼ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ। ਉੱਥੇ ਹੀ ਦੁਕਾਨਦਾਰਾਂ ਨੇ ਪੁਲਿਸ ਦੀ ਢਿੱਲ ਨੂੰ ਦੇਖਦੇ ਹੋਏ ਸੜਕ ਨੂੰ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਆ ਕੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।