ਨਸ਼ੇ ਨੇ ਵਿਛਾਏ ਇੱਕ ਹੋਰ ਘਰ ਵਿਚ ਸੱਥਰ, ਚੜ੍ਹਦੀ ਉਮਰੇ ਹੋਈ ਮੌਤ - tarn taran latest news
ਤਰਨ ਤਾਰਨ ਦੀ ਇਤਿਹਾਸਕ ਨਗਰੀ ਖਡੂਰ ਸਾਹਿਬ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਨੌਜਵਾਨ ਦੀ ਲਾਸ਼ ਨਹਿਰ ਨਜ਼ਦੀਕ ਝਾੜੀਆਂ 'ਚ ਪਈ ਮਿਲੀ ਹੈ। ਜਿਸ ਤੋਂ ਬਾਅਦ ਉਹ ਸਰਕਾਰ ਨੂੰ ਕੋਸਦੇ ਵੀ ਨਜ਼ਰ ਆਏ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਮਹਿਕਦੀਪ ਸਿੰਘ ਸੀ ਜਿਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਖਡੂਰ ਸਾਹਿਬ ਦੇ ਪੱਤੀ ਗੁਰਮੁਖਾਂ ਦਾ ਰਹਿਣ ਵਾਲਾ ਸੀ। ਇਸ ਸਬੰਧੀ ਪੁਸ਼ਟੀ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਰਾਜਿੰਦਰ ਸਿੰਘ ਨੇ ਕੀਤੀ ਹੈ।