ਪੀੜਤ ਪਰਿਵਾਰ ਨੇ ਡੀਸੀਪੀ ਨੂੰ ਦਿੱਤਾ ਮੰਗ ਪੱਤਰ - ਬੀਜੇਪੀ ਦੇ ਸੀਨੀਅਰ ਆਗੂ ਕੇ ਡੀ ਭੰਡਾਰੀ
ਜਲੰਧਰ : ਸੱਤ ਕਰਤਾਰ ਰੋਡਵੇਜ਼ ਦੇ ਮਾਲਕ ਵੱਲੋਂ ਬੀਤੇ ਦਿਨ ਆਪਣੇ ਡਰਾਈਵਰ ਦੇ ਨਾਲ ਅਮਾਨਵੀ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਦੀ ਸ਼ਿਕਾਇਤ ਉਤੇ ਪੁਲਿਸ ਨੇ ਪਰਚਾ ਵੀ ਦਰਜ ਕਰ ਲਿਆ ਪਰ ਹਾਲੇ ਤਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਸੀਨੀਅਰ ਆਗੂ ਕੇਡੀ ਭੰਡਾਰੀ ਨੇ ਡਿਪਟੀ ਕਮਿਸ਼ਨਰ ਪੁਲਿਸ ਨਾਲ ਮੁਲਾਕਾਤ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਧਰ ਗੁਰਮੀਤ ਸਿੰਘ ਡੀਸੀਪੀ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।