ਸਬਜੀਆਂ ਦੇ ਵਧ ਰਹੇ ਰੇਟਾਂ ਸਬੰਧੀ ਸਬਜੀ ਮੰਡੀ ਦੇ ਵਪਾਰੀਆਂ ਨੇ ਕਿਹਾ... - ਸਬਜੀਆਂ ਦੇ ਵਧ ਰਹੇ ਰੇਟਾਂ
ਅੰਮ੍ਰਿਤਸਰ: ਸਬਜੀਆਂ ਦੇ ਵਧ ਰਹੇ ਰੇਟਾਂ ਬਾਰੇ ਅੱਜ ਅੰਮ੍ਰਿਤਸਰ ਦੇ ਵੱਲਾ ਮੰਡੀ ਵਿਖੇ ਸਬਜੀ ਲੈ ਕੇ ਆਏ ਕਿਸਾਨ ਅਤੇ ਟਰੱਕ ਡਰਾਈਵਰਾਂ ਅਤੇ ਮੰਡੀ ਦੇ ਵਪਾਰੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਦਸਦਿਆਂ ਕਿਹਾ ਕਿ ਸਬਜੀਆਂ ਦੇ ਰੇਟ ਨਹੀ ਵਧਦੇ ਸਗੋ ਸਰਕਾਰ ਵੱਲੋਂ ਡੀਜਲ ਅਤੇ ਟੋਲ ਪਲਾਜਾ ਦੇ ਰੇਟ ਵਧਾਉਣ ਕਾਰਨ ਇਹ ਨੌਬਤ ਆਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਮੰਡੀ ਦੇ ਵਪਾਰੀ ਜਤਿੰਦਰ ਖੁਰਾਨਾ ਜਰਨਲ ਸਕੱਤਰ ,ਇੰਦਰਬੀਰ ਸਿੰਘ ਪ੍ਰਧਾਨ, ਗੁਰਮੇਲ ਸਿੰਘ ਅਤੇ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਇਕ ਤਾਂ ਸਰਕਾਰ ਵੱਲੋਂ ਡੀਜਲ ਦੇ ਰੇਟ ਵਿੱਚ ਵਾਧਾ ਕਰ ਕਿਰਾਏ ਭਾੜੇ ਵਿਚ ਵਾਧਾ ਕੀਤਾ ਹੈ, ਉਥੇ ਹੀ ਹੁਣ ਟੋਲ ਪਲਾਜਾ ਦੀ ਫੀਸ ਵਿੱਚ 5000 ਦੀ ਜਗਾ 18000 ਰੁਪਏ ਲਏ ਜਾ ਰਹੇ ਹਨ। ਜਿਸ ਦੇ ਚਲਦੇ ਟਰੱਕ ਡਰਾਇਵਰ ਵੱਲੋਂ ਟਰੱਕ ਚਲਾਉਣੇ ਔਖੇ ਹੋ ਰਹੇ ਹਨ ਅਸੀਂ ਆਪਣੀਆਂ ਜਮੀਨਾਂ ਵੇਚ-ਵੇਚ ਕੇ ਟਰੱਕ ਦੀਆ ਕਿਸਤਾਂ ਭਰ ਰਹੇ ਹਾਂ ਅਤੇ ਤਿੰਨ ਟਰੱਕਾ ਵਿਚੋਂ ਦੋ ਟਰੱਕ ਵਿਕ ਚੁੱਕੇ ਹਨ।