ਸ਼ਰਾਬ ਫੈਕਟਰੀ ਦੇ ਵਿਰੋਧ 'ਚ ਫਾਜ਼ਿਲਕਾ ਦੁਪਹਿਰ ਤੱਕ ਰਿਹਾ ਬੰਦ - ਫਾਜ਼ਿਲਕਾ ਦੁਪਹਿਰ ਤੱਕ ਰਿਹਾ ਬੰਦ
ਫਾਜਿਲਕਾ: ਪਿੰਡ ਹੀਰਾਂ ਵਾਲੀ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ 27 ਦਿਨ ਤੋਂ ਧਰਨਾ ਚੱਲ ਰਿਹਾ ਹੈ। ਇਸ ਸਬੰਧ ਵਿੱਚ ਫਾਜ਼ਿਲਕਾ ਸ਼ਹਿਰ ਨੂੰ ਵੀ ਦੁਪਹਿਰ ਤੱਕ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਬੰਦ ਰੱਖਿਆ ਗਿਆ ਅਤੇ ਪਰਦਰਸ਼ਨਕਾਰੀਆਂ ਨੇ ਬਾਜ਼ਾਰਾਂ ਵਿੱਚ ਸੂਬਾ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਬਜਾਰ ਬੰਦ ਦੇ ਦੌਰਾਨ ਸਾਰੇ ਦੁਕਾਨਦਾਰਾਂ ਅਤੇ ਮੇਡੀਕਲ ਸਟੋਰ ਵਾਲਿਆ ਨੇ ਵੀ ਪੂਰਾ ਸਮਰਥਨ ਦਿੱਤਾ ਹੈ ਅਤੇ ਮੰਗ ਕੀਤੀ ਹੈ ਦੀ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ।