ਮੇਲੇ ਗਿਆ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤਾ ਘਰ ਸਾਫ਼ - thieves cleaned the house
ਜਲੰਧਰ: ਟੈਗੋਰ ਨਗਰ ਦੇ ਇਲਾਕੇ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 50 ਹਜ਼ਾਰ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਘਰ ਦੀ ਮਾਲਕ ਕੁਲਬੀਰ ਕੌਰ ਨੇ ਦੱਸਿਆ ਕਿ ਉਹ ਕੁੱਝ ਦੇਰ ਮੇਲੇ ਵਿੱਚ ਗਈ ਹੋਈ ਸੀ, ਜਦੋਂ ਘਰ ਆ ਕੇ ਵਾਪਿਸ ਦੇਖਿਆ ਘਰ ਦਾ ਸਾਮਾਨ ਬਿਖਰਿਆ ਹੋਇਆ ਸੀ ਅਤੇ ਕੱਪੜਿਆਂ ਵਿੱਚ ਰੱਖੇ ਹੋਏ 50 ਹਜ਼ਾਰ ਗਾਇਬ ਸੀ। ਉਨ੍ਹਾਂ ਕਿਹਾ ਕਿ ਘਰ ਦੇ ਦਰਵਾਜ਼ੇ ਜਦੋਂ ਚੈੱਕ ਕੀਤੇ ਗਏ ਅਤੇ ਛੱਤ ਦਾ ਦਰਵਾਜ਼ਾ ਅਤੇ ਮੇਨ ਗੇਟ ਦਾ ਦਰਵਾਜ਼ਾ ਤੇ ਲੱਗੇ ਹੋਏ ਤਾਲੇ ਟੁੱਟੇ ਹੋਏ ਸੀ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।