ਤੇਜ਼ ਰਫਤਾਰ ਕਾਰ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ - Death of an elderly woman
ਤਰਨਤਾਰਨ: ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ (Khemkaran Road of Bhikhiwind town) 'ਤੇ ਪੈਦਲ ਜਾ ਰਹੀ ਬਜ਼ੁਰਗ ਔਰਤ ਨੂੰ ਤੇਜ਼ ਰਫਤਾਰ ਕਾਰ (High speed car) ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ ਇੱਕ ਕੁੜੀ ਜ਼ਖ਼ਮੀ ਹੋ ਗਈ ਜਦ ਕਿ ਬਜ਼ੁਰਗ ਔਰਤ ਦੀ ਮੌਤ (Death of an elderly woman) ਹੋ ਗਈ। ਇਸ ਮੌਕੇ ਮ੍ਰਿਤਕ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸੜਕ ਕਿਨਾਰੇ ਤੋਂ ਸਬਜ਼ੀ ਖਰੀਦ ਰਹੀ ਸੀ, ਕਿ ਪਿਛਲੋਂ ਆਈ ਤੇਜ਼ ਰਫ਼ਤਾਰ ਕਾਰ (High speed car) ਨੇ ਪਹਿਲਾਂ ਉਸ ਦੀ ਭਤੀਜੀ ਨੂੰ ਟੱਕਰੀ ਮਾਰੀ ਅਤੇ ਫਿਰ ਉਸ ਦੀ ਮਾਤਾ ਨੂੰ ਘੜੀਸਕ ਕੇ ਕਾਫ਼ੀ ਦੂਰ ਤੱਕ ਲੈ ਗਿਆ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਕਾਰ ਚਾਲਕ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।