ਵਿਆਹ ਸਮਾਗਮ ਦੌਰਾਨ ਪੈਲੇਸ 'ਚ ਬਾਹਰ ਹੋਈ ਫ਼ਾਈਰਿੰਗ - ਡੀਐਸਪੀ ਬਰਿੰਦਰ ਸਿੰਘ
ਫਿਰੋਜ਼ਪੁਰ: ਇੱਕ ਮੈਰਿਜ ਪੈਲਸ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਇੱਕ ਵਿਅਕਤੀ ਨੇ ਪੈਲੇਸ ਦੇ ਬਾਹਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਬੰਧੀ ਡੀਐਸਪੀ ਬਰਿੰਦਰ ਸਿੰਘ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਆਪਸੀ ਝਗੜੇ ਕਰਕੇ ਪੈਲੇਸ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ।