ਤੇਜ਼ ਬਾਰਸ਼ ਕਾਰਨ ਮਕਾਨ ਦੀ ਡਿੱਗੀ ਛੱਤ, 1 ਦੀ ਮੌਤ 3 ਗੰਭੀਰ ਜ਼ਖਮੀ - ਪੰਜਾਬ ਵਿੱਚ ਬੀਤੇ ਦਿਨ ਹੋਈ ਬੇਮੌਸਮੀ ਬਰਸਾਤ
ਬਠਿੰਡਾ: ਪੰਜਾਬ ਵਿੱਚ ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕੀਤਾ ਉਥੇ ਹੀ ਗਰੀਬ ਲੋਕਾਂ ਲਈ ਵੀ ਆਫਤ ਬਣ ਰਹੀ ਹੈ, ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਤੇਜ਼ ਬਾਰਿਸ਼ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ ਤੇਜ਼ ਬਾਰਿਸ਼ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਨਾਲ ਛੱਤ ਦੇ ਨੀਚੇ ਪਏ 4 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ਖਮੀਆਂ ਵਿੱਚ ਇਕ ਔਰਤ ਅਤੇ ਬੱਚੇ ਵੀ ਸ਼ਾਮਿਲ ਸੀ। ਔਰਤ ਨੂੰ ਡਾ. ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋ ਕਿ ਬਾਕੀਆਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਔਰਤ ਦੀ ਲੜਕੀ ਨੇ ਦੱਸਿਆ ਘਰ ਦੀ ਛੱਤ ਕਮਜ਼ੋਰ ਸੀ ਅਤੇ ਕਈ ਵਾਰ ਮਕਾਨ ਮਾਲਕ ਨੂੰ ਇਸ ਦੀ ਰਿਪੇਅਰ ਕਰਨ ਲਈ ਵੀ ਕਿਹਾ ਸੀ, ਜਿਸ ਕਾਰਨ ਤੇਜ਼ ਬਾਰਿਸ਼ ਕਰਕੇ ਛੱਤ ਡਿੱਗ ਗਈ। ਜਿਸ ਦੇ ਹੇਠਾਂ ਆਉਣ ਨਾਲ ਉਸ ਦੀ ਮਾਤਾ ਦੀ ਮੌਤ ਹੋ ਗਈ, ਉਧਰੋਂ ਬਠਿੰਡਾ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਡੈਡ ਹਾਊਸ ਵਿਚ ਭੇਜ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।