ਪੰਜਾਬ

punjab

ETV Bharat / videos

ਹਨ੍ਹੇਰੀ ਕਾਰਨ ਹੋਇਆ ਭਾਰੀ ਨੁਕਸਾਨ ਡਿੱਗ ਗਈਆਂ ਪੈਲੇਸ ਦੀਆਂ ਛੱਤਾਂ ਅਤੇ ਕੰਧਾਂ, ਦੇਖੋ ਤਸਵੀਰਾਂ

By

Published : Jun 21, 2022, 12:14 PM IST

ਤਰਨਤਾਰਨ: ਸਰਹੱਦੀ ਖੇਤਰ ਦੇ ਪਿੰਡ ਭੂਰਾ ਕੋਹਨਾ ਵਿਖੇ ਖੇਮਕਰਨ ਅਮ੍ਰਿਤਸਰ ਰੋਡ ਉੱਤੇ ਸਥਿਤ ਮੋਤੀ ਮਹਿਲ ਪੈਲੇਸ ਦੀਆਂ ਛੱਤਾਂ ਆਏ ਚੱਕਰਵਾਤ ਤੂਫ਼ਾਨ ਨਾਲ ਬੁਰੀ ਤਰ੍ਹਾਂ ਟੁੱਟ ਕੇ ਹਵਾ ਵਿੱਚ ਤਾਸ਼ ਦੇ ਪੱਤਿਆਂ ਵਾਂਗ ਉੱਡ ਗਈਆ ਅਤੇ ਇਹਨਾਂ ਦੇ ਗਾਡਰ ਵੀ ਵਿੰਗੇ ਹੋ ਗਏ। ਰਸੋਈਆਂ ਦੀਆਂ ਛੱਤਾਂ ਉੱਤੇ ਪਈਆ ਸੀਮੈਂਟ ਦੀਆਂ ਟੀਨਾਂ ਉੱਡ‌ ਕੇ ਪੈਲੇਸ ਦੀ ਮੇਨ ਵੱਡੀ ਛੱਤ ਉੱਤੇ ਜਾਂ ਕੇ ਵੱਜੀਆਂ। ਜਿਸ ਨਾਲ ਛੱਤ ਥਾਂ-ਥਾਂ ਤੋਂ ਟੁੱਟ ਗਈ। ਤੂਫ਼ਾਨ ਨਾਲ ਦੱਸ ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ , ਭਾਰੀ ਬੁਰਜੀਆਂ, ਪੈਲੇਸ ਦੇ ਗੇਟ, ਸ਼ੀਸ਼ੀਆਂ ਤੋਂ ਇਲਾਵਾ ਕੁਰਸੀਆਂ ਅਤੇ ਹੋਰ ਵੀ ਕਾਫ਼ੀ ਨੁਕਸਾਨ ਹੋਇਆ। ਇਸ ਮੌਕੇ ਪੈਲੇਸ ਦੇ ਮਾਲਕ ਜਥੇਦਾਰ ਸਤਨਾਮ ਸਿੰਘ ਮਨਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੈਲੇਸ ਦਾ ਬੀਤੀ ਰਾਤ ਤੂਫ਼ਾਨ ਆਉਣ ਨਾਲ 10 ਲੱਖ ਦੇ ਕਰੀਬ ਨੁਕਸਾਨ ਹੋਇਆ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਉਹ ਕੁਦਰਤੀ ਰਾਹਤ ਫੰਡ ਵਿੱਚੋਂ ਪੈਲੇਸ ਦੀ ਮੁਰੰਮਤ ਲਈ ਫੰਡ ਦਿੱਤਾ ਜਾਵੇ।

ABOUT THE AUTHOR

...view details