ਲੁੱਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਕੀਤਾ ਹਮਲਾ
ਅੰਮ੍ਰਿਤਸਰ: ਖਾਲਸਾ ਕਾਲਜ ਦੇ ਨਜ਼ਦੀਕ ਦੇਰ ਰਾਤ ਕੰਮ ਕਰ ਰਹੇ ਇੱਕ ਕੇਬਲ ਵਰਕਰ ਦੇ ਕੁੱਝ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁੱਟ ਦੀਆਂ ਇਹ ਸਾਰੀਆਂ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈ। ਜ਼ਖਮੀ ਨੌਜਵਾਨ ਦੀ ਪਹਿਚਾਣ ਵਿਵੇਕ ਵਜੋਂ ਹੋਈ ਹੈ। ਪੀੜਤ ਦੇ ਮੁਤਾਬਕ ਉਸ ਨੂੰ ਤੇਜ ਹਥਿਆਰ ਦੇ ਨਾਲ ਜ਼ਖਮੀ ਕਰਕੇ ਉਸ ਕੋਲੋਂ 6000 ਰੁਪਏ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਪੀੜਤ ਪਰਿਵਾਰ ਨੇ ਅਜੇ ਕਰਵਾਈ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸਾਨੂੰ ਬਿਆਨ ਦੇਣ ਅਸੀਂ ਨਾਲ ਹੀ ਕਰਵਾਈ ਸ਼ੁਰੂ ਕਰ ਦੇਵਾਗੇ। ਉਨ੍ਹਾਂ ਕਿਹਾ ਦੋਸ਼ੀਆ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।