ਡੀਸੀ ਦੇ ਹੁਕਮਾਂ ਤੋਂ ਬਾਅਦ ਵੀ ਨਹੀਂ ਬਣੀ ਸੜਕ - ਡਿਪਟੀ ਕਮਿਸ਼ਨਰ ਬਰਨਾਲਾ ਨੇ ਸਬੰਧਤ ਵਿਭਾਗ
ਬਰਨਾਲਾ:ਵਿਧਾਨ ਸਭਾ ਹਲਕਾ ਭਦੌੜ ਅੰਦਰ ਪੈਂਦੇ ਪਿੰਡ ਸ਼ਹਿਣਾ ਤੋਂ ਪੱਖੋ ਕੈਂਚੀਆਂ ਤੱਕ ਮੁੱਖ ਸੜਕ 'ਚ ਟੋਏ ਜ਼ਿਆਦਾ ਡੂੰਘੇ ਹੋਣ ਕਾਰਨ ਕਈ ਲੋਕ ਐਕਸੀਡੈਂਟ ਦਾ ਸ਼ਿਕਾਰ ਹੋ ਜਾਨਾਂ ਵੀ ਗੁਆ ਚੁੱਕੇ ਹਨ। ਸਮੇਂ-ਸਮੇਂ 'ਤੇ ਇਸ ਸੜਕ ਨੂੰ ਬਣਾਉਣ ਲਈ ਲੋਕਾਂ ਵੱਲੋਂ ਮੌਕੇ ਦੇ ਰਾਜਨੀਤਿਕ ਆਗੂਆਂ ਅਤੇ ਅਫ਼ਸਰਾਂ ਤੱਕ ਪਹੁੰਚ ਵੀ ਕੀਤੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ਅਤੇ ਹੁਣ ਪਿਛਲੇ ਦਿਨੀਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਵੱਲੋਂ ਸਹਿਣਾ ਪਿੰਡ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਸਨ ਜਿਸ ਵਿੱਚ ਇਸ ਸੜਕ ਨੂੰ ਬਣਾਉਣ ਦਾ ਮੁੱਦਾ ਵੀ ਉਠਾਇਆ ਗਿਆ ਸੀ ਜਿਸ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਨੇ ਸਬੰਧਤ ਵਿਭਾਗ ਨੂੰ ਸੜਕ ਨੂੰ ਬਣਾਉਣ ਦੇ ਆਦੇਸ਼ ਦਿੱਤੇ ਸਨ ਅਤੇ ਠੇਕੇਦਾਰ ਵਲੋਂ ਸਡ਼ਕ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਸੀ ਪਰ ਸਿਰਫ ਦੋ ਦਿਨ ਸੜਕ ਤੇ ਕੰਮ ਚਲਾਉਣ ਤੋਂ ਬਾਅਦ ਠੇਕੇਦਾਰ ਦੁਆਰਾ ਮਸ਼ੀਨ ਉਥੋਂ ਗਾਇਬ ਕਰ ਦਿੱਤੀ।
Last Updated : May 20, 2022, 8:17 PM IST