ਪੰਜਾਬ ਸਰਕਾਰ ਦੇ ਬਜਟ ਬਾਰੇ ਲੋਕਾਂ ਦੀ ਪ੍ਰਤੀਕਿਰਿਆ, ਜਾਣੋ ਕਿ ਕਿਹਾ... - ਵਪਾਰੀ ਅਤੇ ਆਮ ਜਨਤਾ ਵੀ ਇਸ ਤੋਂ ਨਿਰਾਸ਼ ਨਜ਼ਰ
ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਸਰਕਾਰ ਦੇ ਇਸ ਪਹਿਲੇ ਬਜਟ ਤੋਂ ਜਨਤਾ ਖੁਸ਼ ਨਜ਼ਰ ਨਹੀਂ ਆ ਰਹੀ, ਜਿੱਥੇ ਟਰਾਂਸਪੋਰਟ ਵਾਲੇ ਇਸ ਬਜਟ ਤੋ ਨਿਰਾਸ਼ ਹਨ, ਉੱਥੇ ਹੀ ਵਪਾਰੀ ਅਤੇ ਆਮ ਜਨਤਾ ਵੀ ਇਸ ਤੋਂ ਨਿਰਾਸ਼ ਨਜ਼ਰ ਆਏ ਰਹੀ ਹੈ। ਇਸ ਦੌਰਾਨ ਟਰਾਂਸਪੋਟਰਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਸਾਡੇ ਲਈ ਬਜਟ ਵਿੱਚ ਕੋਈ ਰਾਹਤ ਨਹੀਂ ਦਿੱਤੀ, ਦੂਜੇ ਪਾਸੇ ਆਮ ਜਨਤਾ ਅਤੇ ਵਪਾਰੀ ਵੀ ਨਿਰਾਸ਼ ਹੋਕੇ ਕਹਿ ਹਨ ਕਿ ਜੇਕਰ ਉਦਯੋਗ ਲਈ ਸਰਕਾਰ ਪੈਕੇਜ ਨਹੀਂ ਦੇ ਸਕਦੀ ਤਾਂ ਨੌਕਰੀਆਂ ਕਿਵੇਂ ਪੈਦਾ ਹੋਣਗੀਆਂ। ਦੂਜੇ ਪਾਸੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਕੋਈ ਤਜਵੀਜ਼ ਨਹੀਂ ਰੱਖੀ ਗਈ, ਮਹਿਲਾਵਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸ ਵਿੱਚ ਉਸਦੇ ਬਾਰੇ ਵੀ ਕੁੱਝ ਨਹੀਂ ਦਿੱਤਾ ਗਿਆ।