ਸ਼ਹਿਰ ਹੁਸ਼ਿਆਰਪੁਰ 'ਚ ਟਰੈਫਿਕ ਜਾਮ ਦੀ ਸਮੱਸਿਆ ਹੋਈ ਗੰਭੀਰ - 90 ਫ਼ੀਸਦ ਤੋਂ ਵੱਧ ਲੋਕ ਹੈਲਮਟ ਅਤੇ ਬੈਲਟ ਲਗਾਉਣ ਨੂੰ ਆਪਣੀ ਤੌਹੀਨ ਸਮਝਦੇ
ਹੁਸ਼ਿਆਰਪੁਰ: ਟ੍ਰੈਫਿਕ ਜਾਮ ਦੀ ਸਮੱਸਿਆ ਦੇਸ਼ ਭਰ 'ਚ ਕਈ ਸ਼ਹਿਰਾਂ ਅੰਦਰ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਪਰ ਸ਼ਹਿਰ ਹੁਸ਼ਿਆਰਪੁਰ 'ਚ ਇਹ ਸਮੱਸਿਆ ਜੀਅ ਦਾ ਜੰਜਾਲ ਬਣ ਗਈ ਹੈ। ਤਕਰੀਬਨ 90 ਫ਼ੀਸਦ ਤੋਂ ਵੱਧ ਲੋਕ ਹੈਲਮਟ ਅਤੇ ਬੈਲਟ ਲਗਾਉਣ ਨੂੰ ਆਪਣੀ ਤੌਹੀਨ ਸਮਝਦੇ ਹਨ। ਮੁੱਖ ਚੌੜੀਆਂ ਸੜਕਾਂ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਲੋਕ ਜਿੱਥੇ ਮਨ ਆਏ ਸਕੂਟਰ ਜਾਂ ਗੱਡੀ ਨੂੰ ਖੜਾ ਕਰਕੇ 3-3 ਘੰਟੇ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਦੇ ਲਈ ਚਲੇ ਜਾਂਦੇ ਹਨ ਇਹ ਪਰਵਾਹ ਕੀਤਿਆਂ ਬਗੈਰ ਕੇ ਉਨ੍ਹਾਂ ਦੇ ਇੱਕ ਵਾਹਨ ਦੇ ਕਰਕੇ ਕਈ ਕਈ ਕਿਲੋਮੀਟਰ ਲੰਬੇ ਟਰੈਫਿਕ ਜਾਮ ਲੱਗ ਜਾਂਦੇ ਹਨ। ਜਿਸ ਵਿੱਚ ਕਈ ਵਾਰ ਕੋਈ ਬਿਮਾਰ ਜਾਂ ਨੌਕਰੀ ਪੇਸ਼ੇ ਤੇ ਸਮੇਂ ਸਿਰ ਪੁੱਜਣ ਵਾਲਾ ਵਿਅਕਤੀ ਵੀ ਹੋ ਸਕਦਾ ਹੈ। ਦੂਜੇ ਪਾਸੇ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਟ੍ਰੈਫ਼ਿਕ ਪੁਲਿਸ ਮਹਿਕਮੇ ਦੇ ਕਰਮਚਾਰੀ ਅਤੇ ਅਧਿਕਾਰੀ ਬੇਸ਼ੱਕ ਸੜਕਾਂ 'ਤੇ ਡਿਊਟੀ ਲਈ ਤਾਇਨਾਤ ਹੁੰਦੇ ਹਨ ਪਰ ਜਿੱਥੇ ਬਹੁਤ ਸਾਰੇ ਲੋਕ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ।