ਕਾਂਗਰਸ ਅਤੇ ਭਾਜਪਾ ਕਰਦੀ ਨਫ਼ਰਤ ਦੀ ਰਾਜਨੀਤੀ: ਕੰਗ - ਸਿੱਖਿਆ ਦੀ ਰਾਜਨੀਤੀ ਸ਼ੁਰੂ
ਚੰਡੀਗੜ੍ਹ: ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਆਪ ਬੁਲਾਰੇ ਮਾਲਵਿੰਦਰ ਕੰਗ ਦਾ ਕਹਿਣਾ ਕਿ ਕਾਂਗਰਸ ਅਤੇ ਭਾਜਪਾ ਨੇ ਲੋਕਾਂ ਨੂੰ ਧਰਮ ਅਤੇ ਵਰਗ ਦੇ ਅਧਾਰ 'ਤੇ ਹਮੇਸ਼ਾ ਵੰਡਿਆ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਪ ਵਲੋਂ ਸਿੱਖਿਆ ਦੀ ਰਾਜਨੀਤੀ ਸ਼ੁਰੂ ਕੀਤੀ ਗਈ ਤਾਂ ਇਹ ਪਾਰਟੀਆਂ ਖੌਫ ਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਖੜ ਦਾ ਕਹਿਣਾ ਸੀ ਕਿ ਕਾਂਗਰਸ 'ਚ ਉਨ੍ਹਾਂ ਨਾਲ ਧਰਮ ਦੇ ਅਧਾਰ 'ਤੇ ਵਿਤਕਰਾ ਹੋਇਆ ਪਰ ਜਿਸ ਪਾਰਟੀ 'ਚ ਉਹ ਗਏ ਨੇ ਤਾਂ ਉਥੇ ਵੀ ਧਰਮ ਦੀ ਹੀ ਰਾਜਨੀਤੀ ਕੀਤੀ ਜਾਂਦੀ ਹੈ।