ਦੋ ਮਹੀਨੇ ਪਹਿਲਾਂ ਹੋਇਆ ਪੈਟਰੋਲ ਪੰਪ ਮਾਲਕ ਦਾ ਕਤਲ ਪਰ ਪੁਲਿਸ ਦੇ ਹੱਥ ਖਾਲੀ,ਪੰਪ ਮਾਲਕਾਂ ਨੇ ਪ੍ਰਦਰਸ਼ਨ ਦੀ ਦਿੱਤੀ ਚਿਤਾਵਨੀ - ਮੁਲਜ਼ਮਾਂ ਦੀ ਗ੍ਰਿਫ਼ਤਾਰੀ
ਦੋ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਹੋਲੀ ਸਿਟੀ ਵਿਖੇ ਮੋਹਨ ਸਿੰਘ ਨਾਮ ਦੇ ਪੈਟਰੋਲ ਪੰਪ ਮਾਲਿਕ ਦਾ ਗੋਲੀ ਮਾਰ ਕੇ ਕਤਲ (Petrol pump owner shot dead) ਕਰਨ ਦੇ ਮਾਮਲੇ ਵਿਚ ਪੁਲਿਸ ਨੂੰ ਕੋਈ ਵੀ ਸੁਰਾਗ ਨਾ ਮਿਲਣ ਅਤੇ ਕਾਤਿਲਾ ਨੂੰ ਫੜਣ ਵਿਚ ਪੁਲਿਸ ਦੀ ਅਸਫਲਤਾ (Failure of the police) ਦੇ ਚਲਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਨੂੰ ਦੋਸ਼ੀਆਂ ਗ੍ਰਿਫ਼ਤਾਰੀ ਲਈ ਅਪੀਲ ਕੀਤੀ ਗਈ ਹੈ। ਮ੍ਰਿਤਕ ਮੋਹਨ ਸਿੰਘ ਦੇ ਪੁਤਰ ਰਾਜਬੀਰ ਸਿੰਘ ਅਤੇ ਕਾਂਗਰਸੀ ਆਗੂ ਪਰਮਜੀਤ ਬਤਰਾ ਨੇ ਦੱਸਿਆ ਕਿ ਪੁਲਿਸ ਹੁਣ ਤੱਕ ਦੌਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ 15 ਤਰੀਕ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest of the accused) ਨਾ ਕੀਤੀ ਤਾਂ ਉਹ ਪੈਟਰੋਲ ਪੰਪਾਂ ਨੂੰ ਬੰਦ ਕਰਕੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।